www.sursaanjh.com > ਚੰਡੀਗੜ੍ਹ/ਹਰਿਆਣਾ > ਜਗਜੀਤ ਸਿੰਘ ਕਾਲਾ ਬਣੇ ਨਗਲੀਆਂ ਦੇ ਸਰਪੰਚ

ਜਗਜੀਤ ਸਿੰਘ ਕਾਲਾ ਬਣੇ ਨਗਲੀਆਂ ਦੇ ਸਰਪੰਚ

ਜਗਜੀਤ ਸਿੰਘ ਕਾਲਾ ਬਣੇ ਨਗਲੀਆਂ ਦੇ ਸਰਪੰਚ
ਚੰਡੀਗੜ੍ਹ 15 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿੰਡ ਨਗਲੀਆਂ ਵਿਖੇ ਨੌਜਵਾਨ ਆਗੂ ਜਗਜੀਤ ਸਿੰਘ ਕਾਲਾ ਪੰਚਾਇਤੀ ਚੋਣਾਂ ਵਿੱਚ ਸਰਪੰਚ ਚੁਣੇ ਗਏ ਹਨ। ਜਗਜੀਤ ਸਿੰਘ ਕਾਲਾ ਨੇ ਆਪਣੇ ਵਿਰੋਧੀ ਨੂੰ 150 ਦੇ ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਪਿੰਡ ਵਾਸੀਆਂ ਨਾਲ ਖੁਸ਼ੀ ਸਾਂਝੀ ਕਰਦਿਆਂ ਨਵੇਂ ਬਣੇ ਸਰਪੰਚ ਜਗਜੀਤ ਸਿੰਘ ਕਾਲਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡ ਵਿੱਚ ਰਹਿੰਦੇ ਵਿਕਾਸ ਦੇ ਅਧੂਰੇ ਕੰਮ ਸਰਕਾਰ ਨਾਲ ਮਿਲ ਕੇ ਜਲਦੀ ਪੂਰੇ ਕੀਤੇ ਜਾਣਗੇ ਤੇ ਹੋਰ ਨਵੀਆਂ ਯੋਜਨਾਵਾਂ ਪਿੰਡ ਵਿੱਚ ਲਿਆਂਦੀਆਂ ਜਾਣਗੀਆਂ ਤਾਂ ਜੋ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਸਮੇਤ ਪਿੰਡ ਦੀ ਬੇਹਤਰੀ ਵੀ ਹੋ ਸਕੇ ਇਸ ਮੌਕੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *