www.sursaanjh.com > ਚੰਡੀਗੜ੍ਹ/ਹਰਿਆਣਾ > ਜਗਮੋਹਨ ਸਿੰਘ ਕੰਗ ਨੇ ਮੁੜ ਕੀਤੀ ਕਾਂਗਰਸ ਵਿਚ ਵਾਪਸੀ

ਜਗਮੋਹਨ ਸਿੰਘ ਕੰਗ ਨੇ ਮੁੜ ਕੀਤੀ ਕਾਂਗਰਸ ਵਿਚ ਵਾਪਸੀ

ਜਗਮੋਹਨ ਸਿੰਘ ਕੰਗ ਨੇ ਮੁੜ ਕੀਤੀ ਕਾਂਗਰਸ ਵਿਚ ਵਾਪਸੀ
ਚੰਡੀਗੜ੍ਹ  13 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਰਹੇ ਜਗਮੋਹਨ ਸਿੰਘ ਕੰਗ ਆਖਰ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵਿੱਚ ਜਾ ਰਲ਼ੇ ਹਨ। ਜਗਮੋਹਨ ਸਿੰਘ ਕੰਗ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਰਲ ਗਏ ਸਨ, ਪਰ ਉੱਥੇ ਉੱਚ ਆਗੂਆਂ ਨਾਲ ਕੰਗ ਦੀ ਦਾਲ਼ ਨਾ ਗਲ਼ੀ। ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਕੰਗ ਦੀ ਕਾਂਗਰਸ ਵਿੱਚ ਵਾਪਸੀ ਹੋ ਸਕਦੀ ਹੈ।
ਅੱਜ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ  ਨੂੰ ਮਿਲ਼ੇ ਅਤੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ ਵਿੱਚ ਆਪਣੇ ਵੱਡੇ ਬੇਟੇ ਯਾਦਵਿੰਦਰ ਸਿੰਘ ਕੰਗ  ਦੇ ਨਾਲ ਦਿੱਲੀ ਵਿਖੇ ਪਾਰਟੀ ਦੇ ਨਾਲ ਮੁੜ ਜੁੜ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਜਗਮੋਹਨ ਸਿੰਘ ਕੰਗ ਦੀ ਵਾਪਸੀ ਨਾਲ ਖਾਸ ਕਰਕੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਕੀ ਸਮੀਕਰਨ ਰਹਿਣਗੇ ਕਿਉਂਕਿ ਜਗਮੋਹਨ ਸਿੰਘ ਕੰਗ ਕਾਂਗਰਸ ਪਾਰਟੀ ਦੇ ਕਦਾਵਰ ਨੇਤਾ ਹਨ।

Leave a Reply

Your email address will not be published. Required fields are marked *