Breaking
www.sursaanjh.com > ਚੰਡੀਗੜ੍ਹ/ਹਰਿਆਣਾ > ਜਲੰਧਰ ਜਿੱਤ ਤੇ ਆਪ ਵਰਕਰਾਂ ਨੇ ਖਿਜ਼ਰਾਬਾਦ ਵਿੱਚ ਲੱਡੂ ਵੰਡੇ

ਜਲੰਧਰ ਜਿੱਤ ਤੇ ਆਪ ਵਰਕਰਾਂ ਨੇ ਖਿਜ਼ਰਾਬਾਦ ਵਿੱਚ ਲੱਡੂ ਵੰਡੇ

ਜਲੰਧਰ ਜਿੱਤ ਤੇ ਆਪ ਵਰਕਰਾਂ ਨੇ ਖਿਜ਼ਰਾਬਾਦ ਵਿੱਚ ਲੱਡੂ ਵੰਡੇ
ਚੰਡੀਗੜ੍ਹ 13 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਆਮ ਆਦਮੀ ਪਾਰਟੀ ਦੀ ਜਲੰਧਰ ਲੋਕ ਸਭਾ ਸੀਟ ਦੀ ਹੋਈ  ਵੱਡੀ ਜਿੱਤ ਤੇ ਕਸਬਾ ਖਿਜ਼ਰਾਬਾਦ ਦੇ ਆਪ ਵਰਕਰਾਂ ਨੇ ਲੱਡੂ ਵੰਡ ਕੇ ਜਸ਼ਨ ਮਨਾਏ। ਯੂਥ ਆਗੂ ਤੇ ਸਰਪੰਚ ਗੁਰਿੰਦਰ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਵਰਕਰਾਂ ਨੇ ਪਾਰਟੀ ਤੇ ਸਰਕਾਰ ਦੇ ਹੱਕ ਵਿਚ ਨਾਅਰੇ ਵੀ ਲਾਏ ਹਨ। ਸਰਪੰਚ ਖਿਜ਼ਰਾਬਾਦ ਨੇ ਕਿਹਾ ਪੰਜਾਬ ਦੇ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਆਰ ਕਰਦੇ ਹਨ ਤੇ ਕਰਦੇ ਰਹਿਣਗੇ l ਖਰੜ ਹਲਕੇ ਵਿੱਚ ਬੀਬੀ ਅਨਮੋਲ ਗਗਨ ਮਾਨ ਕੈਬਨਿਟ ਮੰਤਰੀ ਹਲਕੇ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆ ਰਹੇ ਹਨ ਤੇ ਜਲੰਧਰ ਸਮੇਤ ਹਲਕਾ ਖਰੜ ਦੇ ਪਿੰਡਾਂ ਵਿੱਚ ਜਸ਼ਨ ਮਨਾਏ ਜਾ ਰਹੇ ਹਨ।
ਇਸ ਮੌਕੇ ਪਵਨ ਰਾਣਾ, ਡਾਕਟਰ ਮਨਿੰਜਰ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਸਰਪੰਚ ਜਸਪ੍ਰੀਤ ਸਿੰਘ ਬਰਸਾਲਪੁਰ, ਬਲਵੀਰ ਮੰਗੀ, ਮਾਸਟਰ ਨਰਿੰਦਰ ਪਾਲੀ, ਸਤਨਾਮ ਸਿੰਘ ਸੱਤਾ, ਜਸਪਾਲ ਸਿੰਘ ਹੈਪੀ, ਗੁਰਸ਼ਰਨ ਸਿੰਘ, ਜਗਜੀਤ ਸਿੰਘ ਜੱਗਾ, ਰਾਕੇਸ਼ ਵਰਮਾ, ਨਛੱਤਰ ਸਿੰਘ, ਰਾਮ ਕਰਨ ਤਾਰਾ ਪੁਰ, ਸੰਜੇ ਤੀੜਾ ਆਦਿ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *