www.sursaanjh.com > ਚੰਡੀਗੜ੍ਹ/ਹਰਿਆਣਾ > ਜੀਤੀ ਪਡਿਆਲਾ ਨੇ ਕੀਤਾ ਚਾਰਮੀ ਦਾ ਸਨਮਾਨ

ਜੀਤੀ ਪਡਿਆਲਾ ਨੇ ਕੀਤਾ ਚਾਰਮੀ ਦਾ ਸਨਮਾਨ

ਚੰਡੀਗੜ੍ਹ 14 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕੁਰਾਲੀ ਸ਼ਹਿਰ ਦੀ ਹੋਣਹਾਰ ਅਤੇ ਮਿਹਨਤੀ ਵਿਦਿਆਰਥਣ ਚਾਰਮੀ ਨੇ ਸੀਬੀਐਸਈ ਦੀ 12ਵੀਂ ਕਲਾਸ ਦੇ ਨਤੀਜੇ ਵਿੱਚ (ਹੁਮੈਨੀਟੀਜ਼ ਸਟਰੀਮ) ਤੋਂ 98.80 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਆਪਣੇ ਪਰਿਵਾਰ, ਆਪਣੇ ਸਕੂਲ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਚਾਰਮੀ ਚੰਡੀਗੜ੍ਹ ਦੇ ਪ੍ਰਸਿੱਧ ਸੇਂਟ ਜੋਸਫ ਸਕੂਲ ਦੀ ਵਿਦਿਆਰਥਣ ਹੈ ਅਤੇ ਲਗਨ ਨਾਲ ਪੜ੍ਹਾਈ ਕਰਦੀ ਆ ਰਹੀ ਹੈ। ਇਸ ਸ਼ਾਨਦਾਰ ਉਪਲਬਧੀ ਮੌਕੇ ‘ਤੇ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਵਿਸ਼ੇਸ਼ ਤੌਰ ਤੇ ਚਾਰਮੀ ਦੇ ਘਰ ਪਹੁੰਚ ਕੇ ਉਸਨੂੰ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਧਾਨ ਜੀਤੀ ਪਡਿਆਲਾ ਨੇ ਕਿਹਾ ਕਿ “ਚਾਰਮੀ ਵਰਗੀਆਂ ਬੇਟੀਆਂ ਸਾਡੇ ਸ਼ਹਿਰ ਕੁਰਾਲੀ ਦੀ ਅਸਲ ਦੌਲਤ ਹਨ। ਇਹ ਸਿਰਫ਼ ਚਾਰਮੀ ਦੀ ਸਫਲਤਾ ਨਹੀਂ, ਸਗੋਂ ਪੂਰੇ ਸਮਾਜ ਲਈ ਪ੍ਰੇਰਣਾਦਾਇਕ ਮਿਸਾਲ ਹੈ। ਜੀਤੀ ਪਡਿਆਲਾ ਨੇ ਚਾਰਮੀ ਦੇ ਮਾਪਿਆਂ ਦੀ ਵੀ ਸਰਾਹਣਾ ਕੀਤੀ ਜੋ ਸਦਾ ਉਸ ਦੀ ਪੜ੍ਹਾਈ ਵਾਸਤੇ ਪਿਛੋਕੜ ਬਣੇ ਰਹੇ।” ਉਨ੍ਹਾਂ ਕਿਹਾ ਕਿ ਇੱਕ ਬੱਚੇ ਦੀ ਸਫਲਤਾ ਦੇ ਪਿੱਛੇ ਮਾਪਿਆਂ ਦਾ ਸਮਰਥਨ ਸਭ ਤੋਂ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਆਸ਼ੀਸ਼ ਸ਼ਰਮਾ, ਹਿਤੇਸ਼ ਹਿੱਤੀ, ਵਿਨਿਤ ਕਾਲੀਆ, ਸੰਦੀਪ ਰਾਣਾ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *