www.sursaanjh.com > ਚੰਡੀਗੜ੍ਹ/ਹਰਿਆਣਾ > ਜੀਪ ਨੇ ਚੰਡੀਗੜ੍ਹ ’ਚ ਨਵੀ ਸੁਵਿਧਾ ਦੇ ਨਾਲ ਆਪਣਾ ਨੈਟਵਰਕ ਮਜਬੂਤ ਕੀਤਾ

ਜੀਪ ਨੇ ਚੰਡੀਗੜ੍ਹ ’ਚ ਨਵੀ ਸੁਵਿਧਾ ਦੇ ਨਾਲ ਆਪਣਾ ਨੈਟਵਰਕ ਮਜਬੂਤ ਕੀਤਾ

ਜੀਪ ਨੇ ਚੰਡੀਗੜ੍ਹ ’ਚ ਨਵੀ ਸੁਵਿਧਾ ਦੇ ਨਾਲ ਆਪਣਾ ਨੈਟਵਰਕ ਮਜਬੂਤ ਕੀਤਾ

ਟ੍ਰਾਈਸਿਟੀ ’ਚ ਜੀਪ ਰੈਂਗਲਰ ਅਤੇ ਜੀਪ ਗ੍ਰਾਂਡ ਚੇਰੋਕੀ ਦੇ ਲਈ ਭਾਰਤ ’ਚ ਸਭ ਤੋਂ ਜਿਆਦਾ ਗ੍ਰਾਹਕ 

ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 20 ਦਸੰਬਰ:

ਜੀਪ ਇੰਡੀਆ ਨੇ ਅੱਜ ਚੰਡੀਗੜ੍ਹ ’ਚ ਆਪਣੇ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ। ਇਸ ਸ਼ੋਅਰੂਮ ’ਚ ਭਾਰਤ ’ਚ ਉਪਲਬਧ ਜੀਪ ਮਾਡਲ ਦੀ ਪੂਰੀ ਰੇਂਜ ਮਿਲੇਗੀ,  ਜਿਸ ’ਚ ਗ੍ਰਾਂਡ ਚੇਰੋਕੀ ਵੀ ਸ਼ਾਮਲ ਹੈ। ਇਹ ਫਿਜੀਟਲ ਡੀਲਰਸ਼ਿਪ ਪੰਚਕੂਲਾ ਅਤੇ ਮੋਹਾਲੀ ਦੇ ਇਲਾਵਾ ਚੰਡੀਗੜ੍ਹ ਖੇਤਰ ’ਚ ਗ੍ਰਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ।

ਇਸ ਨਵੀਂ ਸੁਵਿਧਾ ਦਾ ਉਦਘਾਟਨ ਕਰਦੇ ਹੋਏ ਆਦਿਤਿਆ ਜਯਰਾਜ, ਹੈਡ, ਜੀਪ ਆਪਰੇਸ਼ੰਜ ਅਤੇ ਡਿਪਟੀ ਮੈਨੇਜਿੰਗ ਡਾਇਰੈਕਟਰ,  ਸਟੇਲੈਂਟਿਸ ਇੰਡੀਆ ਨੇ ਕਿਹਾ, ‘ਚੰਡੀਗੜ੍ਹ ਹਮੇਸ਼ਾ ਤੋਂ ਐਸਯੂਵੀ ਕੇਂਦਰ ਰਿਹਾ ਹੈ, ਇਸ ਲਈ ਇਹ ਭਾਰਤ ’ਚ ਜੀਪ ਦੇ ਲਈ ਇੱਕ ਮਹੱਤਵਪੂਰਣ ਬਾਜਾਰ ਹੈ। ਡਬਲਿਊਐਸਐਲ ਗਰੁੱਪ ਸਭ ਤੋਂ ਪੁਰਾਣੇ ਸਾਂਝੇਦਾਰਾਂ ’ਚੋਂ ਇੱਕ ਹੈ ਅਤੇ ਅਸੀਂ ਗ੍ਰਾਹਕ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਇਸ ਨਵੀਂ ਅਤਿ-ਅਧੁਨਿਕ ਸੁਵਿਧਾ ਦੇ ਨਾਲ ਆਪਣੀ  ਸਾਂਝੇਦਾਰੀ ਅੱਗੇ ਵਧਾਉਣ ਦੇ ਲਈ ਉਤਸਾਹਿਤ ਹਾਂ।

ਡਬਲਿਊਐਸਐਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ, ਰਾਕੇਸ਼ ਗੁਪਤਾ ਨੇ ਕਿਹਾ, ‘ਅਸੀਂ ਟ੍ਰਾਈਸਿਟੀ ’ਚ ਪਹਿਲੀ ਜੀਪ ਡੀਲਰਸ਼ਿਪ ਸੀ  ਅਤੇ ਅਸੀਂ ਇਸ ਖੇਤਰ ’ਚ ਆਈਕੋਨਿਕ ਜੀਪ ਬ੍ਰਾਂਡ ਦੇ ਲਈ ਲੋਕਾਂ ਦਾ ਵਧਦਾ ਉਸਤਸਾਹ ਦੇਖਿਆ ਹੈ। ਇਸ ਨਵੀਂ ਡੀਲਰਸ਼ਿਪ ਦੀ ਸ਼ੁਰੂਆਤ ਜੀਪ ਦੀ ਵਧਦੀ ਹੋਈ ਮੰਗ ਦਾ ਸਬੂਤ ਹੈ ਅਤੇ ਇਹ ਐਸਯੂਵੀ ਸੈਗਮੇਂਟ ’ਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਅਸੀਂ ਗ੍ਰਾਹਕਾਂ ਨੂੰ ਬਿਹਤਰੀਨ ਅਤੇ ਵਧੀਆ  ਅਨੁਭਵ ਦੇਣ ਦੇ ਲਈ ਵਚਨਬੱਧ ਹਾਂ ਅਤੇ ਆਪਣੇ ਇਸ ਗਠਜੋੜ ਨੂੰ ਸਫਲ ਬਣਾਉਣ ਦੇ ਲਈ ਉਤਸ਼ਾਹਿਤ ਹਾਂ। ਇਸ ਸੁਵਿਧਾ ’ਚ ਚਾਰੇ ਜੀਪ ਵਾਹਨ ਗ੍ਰਾਂਡ ਚੇਕੋਰੀ, ਰੈਂਗਲਰ, ਮੇਰੀਡਅਨ ਅਤੇ ਕੰਪਾਸ ਸਮੇਤ ਸਪੇਅਰ ਪਾਰਟਸ ਤੇ ਅਤਿਅਧੁਨਿਕ ਵਰਕਸ਼ਾਪ ਉਪਲਬਧ ਹੋਏਗੀ।

Leave a Reply

Your email address will not be published. Required fields are marked *