www.sursaanjh.com > ਅੰਤਰਰਾਸ਼ਟਰੀ > ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ – ਫ਼ਲਦਾਰ ਬੂਟਿਆਂ ਦੀ ਮੁਹਿੰਮ 2025

ਜੀਵੇ ਧਰਤ ਹਰਿਆਵਲੀ ਲਹਿਰ ਸਮਰਾਲਾ – ਫ਼ਲਦਾਰ ਬੂਟਿਆਂ ਦੀ ਮੁਹਿੰਮ 2025

ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਅਪਰੈਲ:
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ-ਘਰ  ਵੱਡਾ ਹੁੰਗਾਰਾ ਮਿਲ ਰਿਹਾ ਹੈ। ਘਰਾਂ ਵਿੱਚ ਹਰ ਰੋਜ਼ ਫਲ਼ਦਾਰ ਰੁੱਖ ਲਗਾਏ ਜਾ ਰਹੇ ਹਨ। ਇਸ ਤਰ੍ਹਾਂ ਮੇਹਨਤ ਤੇ ਲਗਨ ਨੂੰ ਆਸਾਂ ਦਾ ਬੂਰ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ ਵੱਡਾ ਹੋ ਰਿਹਾ। ਇਸ ਕਾਫਲੇ ਨਾਲ ਜੁੜਕੇ ਜਰਨੈਲ ਸਿੰਘ ਦੇ ਘਰ ਸਮਰਾਲਾ ਵਿੱਚ ਅੰਬ ਅਮਰਪਾਲੀ ਅਤੇ ਅੰਬ ਸੰਧੂਰੀ ਦੇ ਫ਼ਲਦਾਰ ਬੂਟੇ ਲਗਾਏ ਗਏ। ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਕਿ ਸਮਰਾਲਾ ਹਾਕੀ ਕਲੱਬ ਦੀ ਇਸ ਮੁਹਿੰਮ ਨਾਲ ਜੁੜ ਕੇ  ਆਪਣੇ ਘਰ ਵਿੱਚ ਵੀ ਫ਼ਲਦਾਰ ਰੁੱਖ਼ ਲਗਾਓ।

Leave a Reply

Your email address will not be published. Required fields are marked *