ਜੀਸਸ ਸੇਵੀਅਰਸ ਸਕੂਲ ਮੋਰਿੰਡਾ ਦਾ ਨਤੀਜਾ ਸ਼ਾਨਦਾਰ ਰਿਹਾ
ਮੋਰਿੰਡਾ 13 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਗਜ਼ਲਪ੍ਰੀਤ ਕੌਰ):


ਸੀ.ਬੀ.ਐਸ.ਈ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਜੀਸਸ ਸੇਵੀਅਰ ਸਕੂਲ ਮੋਰਿੰਡਾ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਏ। ਸਕੂਲ ਦੀ ਵਿਦਿਆਰਥਣ ਨਵਕਿਰਨ ਕੌਰ ਦੇ ਪਿਤਾ ਐਡਵੋਕੇਟ ਰਵਿੰਦਰ ਰਵੀ ਨੇ ਦੱਸਿਆ ਮੇਰੀ ਬੇਟੀ ਨੇ 98.4% ਨੰਬਰ ਲੈ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਉਹਨਾਂ ਕਿਹਾ ਇਸ ਪ੍ਰਾਪਤੀ ਲਈ ਸਕੂਲ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ। ਇਸ ਮੌਕੇ ਨਵਕਿਰਨ ਕੌਰ ਨੂੰ ਵਧਾਈਆਂ ਦੇਣ ਵਾਲਿਆ ਵਿੱਚ ਦਵਿੰਦਰ ਸਿੰਘ ਖਾਲਸਾ, ਕਰਨਲ ਮਲਕੀਤ ਸਿੰਘ, ਹਰਮਿੰਦਰ ਸਿੰਘ ਲੱਕੀ, ਮੋਨੂੰ ਖਾਨ ਟਰਾਂਸਪੋਰਟਰ, ਸੁਖਵਿੰਦਰ ਸਿੰਘ ਹੈਪੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।

