www.sursaanjh.com > ਸਾਹਿਤ > ਜੁੜਵਾਂ ਭੈਣਾਂ ਨੇ ਦੱਖਣੀ ਕੋਰੀਆ ਵਿੱਚ ਸੋਨ ਤਗਮੇ ਜਿੱਤ ਕੇ ਟਰਾਈਸਿਟੀ ਦਾ ਚਮਕਾਇਆ ਨਾਂ

ਜੁੜਵਾਂ ਭੈਣਾਂ ਨੇ ਦੱਖਣੀ ਕੋਰੀਆ ਵਿੱਚ ਸੋਨ ਤਗਮੇ ਜਿੱਤ ਕੇ ਟਰਾਈਸਿਟੀ ਦਾ ਚਮਕਾਇਆ ਨਾਂ

ਜੁੜਵਾਂ ਭੈਣਾਂ ਨੇ ਦੱਖਣੀ ਕੋਰੀਆ ਵਿੱਚ ਸੋਨ ਤਗਮੇ ਜਿੱਤ ਕੇ ਟਰਾਈਸਿਟੀ ਦਾ ਚਮਕਾਇਆ ਨਾਂ
ਸਵੈ-ਵਿਸ਼ਵਾਸ ਅਤੇ ਸਿਖਲਾਈ ਨੇ ਸਾਨੂੰ ਜਿੱਤ ਦਿਵਾਈ; ਤਾਨਿਆ ਅਤੇ ਤਨੀਸ਼ਾ
ਚੰਡੀਗਡ਼੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 20 ਅਗਸਤ
ਟਰਾਈਸਿਟੀ ਦੀਆਂ 13 ਸਾਲਾ ਜੁੜਵਾਂ ਭੈਣਾਂ ਤਾਨਿਆ ਅਤੇ ਤਨੀਸ਼ਾ ਨੇ ਦੱਖਣੀ ਕੋਰੀਆ ਵਿੱਚ ਹਾਲ ਹੀ ਵਿੱਚ ਹੋਏ ਵਿਸ਼ਵ ਡਾਂਸ ਫੈਸਟੀਵਲ ਵਿੱਚ ਦੋ ਸੋਨ ਤਗਮੇ ਜਿੱਤੇ ਹਨ। ਤਾਨਿਆ ਅਤੇ ਤਨੀਸ਼ਾ ਨੂੰ ਇੰਟਰਨੈਸ਼ਨਲ ਡਾਂਸ ਆਰਗੇਨਾਈਜੇਸ਼ਨ (ਆਈਡੀਓ), ਦੱਖਣੀ ਕੋਰੀਆ ਦੁਆਰਾ ਆਯੋਜਿਤ ਡਾਂਸ ਫੈਸਟੀਵਲ ਵਿੱਚ ਉੱਤਰੀ ਭਾਰਤ ਦੀ ਪ੍ਰਤੀਨਿਧਤਾ ਕਰਨ ਲਈ ਚੁਣਿਆ ਗਿਆ ਸੀ। ਇਨ੍ਹਾਂ ਜੁਡ਼ਵਾਂ ਬੱਚੀਆਂ ਨੇ ਨਾ ਸਿਰਫ ਟਰਾਈਸਿਟੀ ਦਾ, ਸਗੋਂ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਚੈਂਪੀਅਨਸ਼ਿਪ ਵਿੱਚ 20 ਤੋਂ ਵੱਧ ਦੇਸ਼ਾਂ ਨੇ ਭਾਗ ਲਿਆ ਸੀ।
ਜ਼ਿਕਰਯੋਗ ਹੈ ਕਿ ਜੁੜਵਾ ਭੈਣਾਂ 4 ਸਾਲ ਦੀ ਉਮਰ ਤੋਂ ਹੀ ਰਾਕਸਟਾਰ ਅਕੈਡਮੀ ’ਚ ਟਰੇਨਿੰਗ ਲੈ ਰਹੀਆਂ ਹਨ। ਅਕੈਡਮੀ ਦੀਆਂ ਟਰਾਈਸਿਟੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕੁੱਲ 18 ਸ਼ਾਖਾਵਾਂ ਹਨ। ਤਾਨਿਆ ਅਤੇ ਤਨੀਸ਼ਾ, ਉਨ੍ਹਾਂ ਦੇ ਸਲਾਹਕਾਰ ਰਾਕਸਟਾਰ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਾਂਸ ਡਾਇਰੈਕਟਰ, ਸਮੀਰ ਮਹਾਜਨ ਅਤੇ ਸਾਕਸ਼ੀ ਰੌਥਨ ਜੋ ਕਿ ਅਕੈਡਮੀ ਦੇ ਸਹਿ-ਸੰਸਥਾਪਕ ਹਨ, ਸ਼੍ਰੀਮਤੀ ਹਰਪ੍ਰੀਤ ਦੂਬੇ, ਲਡ਼ਕੀਆਂ ਦੇ ਕਥਕ ਕੋਚ ਅਤੇ ਦੋਵਾਂ ਲਡ਼ਕੀਆਂ ਦੇ ਪਿਤਾ ਵਿਨੋਦ ਕੁਮਾਰ ਨੇ ਇੱਥੇ ਪ੍ਰੈੱਸ ਕਲੱਬ ਵਿਖੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਜੁਡ਼ਵਾਂ ਭੈਣਾਂ ਦੀਆਂ ਪ੍ਰਾਪਤੀਆਂ ਬਾਰੇ ਵੇਰਵੇ ਸਾਂਝੇ ਕੀਤੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਾਨਿਆ ਨੇ ਕਿਹਾ, ‘‘ਅਸੀਂ ‘ਆਧੁਨਿਕ ਸਮਕਾਲੀ’ ਅਤੇ ’ਲੋਕਧਾਰਾ’ ਦੀਆਂ ਸ਼੍ਰੇਣੀਆਂ ਵਿੱਚ ਦੋ ਸੋਨ ਤਗਮੇ ਜਿੱਤੇ ਹਨ ਅਤੇ ਇਸ ਪ੍ਰਾਪਤੀ ’ਤੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ।” ਤਨੀਸ਼ਾ ਨੇ ਅੱਗੇ ਕਿਹਾ ਕਿ ‘‘ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਲਈ ਸਖ਼ਤ ਮਿਹਨਤ ਕੀਤੀ। ਕੋਰੀਆ ਵਿੱਚ ਪ੍ਰਦਰਸ਼ਨ ਨੇ ਸਾਨੂੰ ਭਵਿੱਖ ਦੇ ਮੁਕਾਬਲਿਆਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ।”
ਸਮੀਰ ਮਹਾਜਨ, ਅਭਿਨੇਤਾ, ਕਲਾਕਾਰ ਅਤੇ ਕੋਰੀਓਗ੍ਰਾਫਰ ਨੇ ਖੁਲਾਸਾ ਕੀਤਾ ਕਿ ਇਸ ਜੋੜੀ ਨੇ ਅਪਰੈਲ ਵਿੱਚ ਬੈਂਗਲੁਰੂ ਵਿੱਚ ਡਾਂਸ ਵਿਸ਼ਵ ਕੱਪ ਵਿੱਚ ਪ੍ਰਦਰਸ਼ਨ ਕੀਤਾ ਸੀ, ਜਿੱਥੇ ਉਹਨਾਂ ਨੇ ਕਈ ਪ੍ਰਤੀਯੋਗੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇੰਨਾ ਹੀ ਨਹੀਂ ਜੂਨ ’ਚ ਹੋਈ ਏਸ਼ੀਆ ਪੈਸੀਫਿਕ ਡਾਂਸ ਕਾਂਗਰਸ ਦੁਬਈ ’ਚ ਵੀ ਜੁੜਵਾ ਬੱਚੀਆਂ ਜੇਤੂ ਰਹੀਆਂ ਸਨ।  ਜੁੜਵਾਂ ਭੈਣਾਂ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਸਾਡੇ ਸਾਹਮਣੇ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰਾਂ ਦੀ ਪੇਸ਼ਕਾਰੀ ਹੁੰਦੀ ਹੈ ਤਾਂ ਘਬਰਾਹਟ ਹੋਣੀ ਸੁਭਾਵਕ ਹੈ, ਪਰ ਸਾਡੇ ਅਧਿਆਪਕਾਂ ਨੇ ਸਾਨੂੰ ਹਮੇਸ਼ਾ ਆਪਣੇ ਆਪ ਅਤੇ ਆਪਣੇ ਹੁਨਰ ’ਤੇ ਵਿਸ਼ਵਾਸ ਕਰਨ ਲਈ ਕਿਹਾ ਸੀ, ਜੋ ਅਸੀਂ ਸਟੇਜ ’ਤੇ ਕੀਤਾ।

Leave a Reply

Your email address will not be published. Required fields are marked *