www.sursaanjh.com > ਚੰਡੀਗੜ੍ਹ/ਹਰਿਆਣਾ > ਜੇਕਰ ਹਰ ਖਿਡਾਰੀ ਮਨ ਨਾਲ ਖੇਡ ਖੇਡੇ ਤਾਂ ਬੁਲੰਦੀਆਂ ਸਰ ਕਰ ਸਕਦਾ – ਰਾਜੂ ਖੰਨਾ

ਜੇਕਰ ਹਰ ਖਿਡਾਰੀ ਮਨ ਨਾਲ ਖੇਡ ਖੇਡੇ ਤਾਂ ਬੁਲੰਦੀਆਂ ਸਰ ਕਰ ਸਕਦਾ – ਰਾਜੂ ਖੰਨਾ

ਜੇਕਰ ਹਰ ਖਿਡਾਰੀ ਮਨ ਨਾਲ ਖੇਡ ਖੇਡੇ ਤਾਂ ਬੁਲੰਦੀਆਂ ਸਰ ਕਰ ਸਕਦਾ – ਰਾਜੂ ਖੰਨਾ
ਪਿੰਡ ਕੁੰਜਾਰੀ ਵਿੱਚ ਹੋਇਆ ਦੋ ਰੋਜ਼ਾ ਕ੍ਰਿਕਟ ਟੂਰਨਾਮੈਂਟ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਮਈ:
ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਸਪੋਰਟਸ ਕਲੱਬ ਪਿੰਡ ਕੁੰਜਾਰੀ ਵੱਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕ੍ਰਿਕਟ ਟੂਰਨਾਮੈਂਟ  ਕਰਵਾਇਆ ਗਿਆ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ  ਤੇ ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ  ਨੇ ਮੁੱਖ ਮਹਿਮਾਨ ਵਜੋਂ ਟੂਰਨਾਮੈਂਟ ਵਿੱਚ ਹਾਜ਼ਰੀ ਭਰਦੇ ਹੋਏ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਕੀਤੀ।ਇਸ ਮੌਕੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਕਮਲਜੀਤ ਸਿੰਘ ਗਿੱਲ, ਹਲਕਾ ਆਬਜ਼ਰਵਰ ਜਥੇਦਾਰ ਹਰਬੰਸ ਸਿੰਘ ਬਡਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਹਰਵਿੰਦਰ ਸਿੰਘ ਬਿੰਦਾ ਮਾਜਰੀ ਸਮੇਤ ਹੋਰ ਵੀ ਆਗੂ ਸਾਹਿਬਾਨ  ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਤੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਦਰਸ਼ਕਾਂ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਹਰ ਖਿਡਾਰੀ ਅਪਣੀ ਖੇਡ ਮਨ ਨਾਲ ਖੇਡੇ ਤਾ ਬੁਲੰਦੀਆਂ ਸਰ ਕਰ ਸਕਦਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ ਸੁਖਬੀਰ ਸਿੰਘ ਬਾਦਲ ਵੱਲੋਂ ਜਿਥੇ ਹਰ ਖੇਡ ਨੂੰ ਉੱਪਰ ਚੁੱਕਣ ਲਈ ਯੋਗ ਉਪਰਾਲੇ ਕੀਤੇ ਗਏ ਉਥੇ ਕਰੋੜਾਂ ਦੇ ਇਨਾਮਾ ਤੋਂ ਇਲਾਵਾ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ। ਉਹਨਾਂ ਪਿੰਡ ਕੁੰਜਰੀ ਦੇ ਸਮੁੱਚੇ ਕਲੱਬ ਪ੍ਰਬੰਧਕਾ ਨੂੰ ਵਧਾਈ ਦਿੱਤੀ ਜਿਹਨਾਂ ਵੱਲੋਂ ਇਹ ਕ੍ਰਿਕਟ ਟੂਰਨਾਮੈਂਟ ਕਰਵਾ ਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ।ਇਸ ਟੂਰਨਾਮੈਂਟ ਵਿੱਚ 2 ਦਰਜ਼ਨ ਦੇ ਕਰੀਬ ਟੀਮਾਂ ਨੇ ਭਾਗ ਲਿਆ ਜਿਹਨਾਂ ਵਿੱਚੋ ਪਿੰਡ ਚਲੈਲਾਂ ਦੀ ਟੀਮ  31000 ਦਾ ਨਗਦ ਇਨਾਮ ਤੇ ਜਿਥੇ ਟਰਾਫੀ ਪ੍ਰਾਪਤ ਕੀਤੀ। ਉਥੇ ਦੂਜੇ ਸਥਾਨ ਤੇ ਧਮੋਟ ਦੀ ਟੀਮ ਨੂੰ 21000 ਤੇ ਤੀਜੇ ਸਥਾਨ ਤੇ ਰਹੀ ਮਤੋਈ ਜੀ ਟੀਮ ਨੂੰ 5100 ,ਤੇ ਚੋਥੇ ਸਥਾਨ ਤੇ ਰਹੀ ਪਿੰਡ ਚਰਨਾਥਲ ਦੀ ਟੀਮ ਨੂੰ 5100 ਰੁਪਏ ਦੀਆਂ ਰਾਸ਼ੀਆਂ ਦੇ ਕਿ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਮੇਨ ਆਫ ਸੀਰੀਜ ਨੌਜਵਾਨ ਧੁਨਾ ਲੁਧਿਆਣਾ ਨੂੰ 3100, ਬੇਸਟ ਬੈਟਸਮੇਨ ਨੌਜਵਾਨ ਮਾਨ ਮਲੇਰਕੋਟਲਾ ਨੂੰ 2100 ,ਤੇ ਟੂਰਨਾਂਮੈਂਟ ਦੇ ਬੇਸਟ ਬੋਲਰ ਪ੍ਰੀਤ ਚਰਨਾਥਲ ਨੂੰ 2100 ਦੇ ਨਕਦ ਇਨਾਮਾ ਨਾਲ ਮਾਣ ਸਤਿਕਾਰ ਦਿੱਤਾ ਗਿਆ। ਇਸ ਟੂਰਨਾਮੈਂਟ ਦੀ  ਕੁਮੈਨਟਰੀ ਕਰਕੇ ਜੱਗਾ ਹਥੋਈ ਨੇ ਵੀ ਰੰਗ ਬੰਨੀ ਰੱਖਿਆ। ਇਸ ਮੌਕੇ ਤੇ ਸੀਨੀਅਰ ਯੂਥ ਆਗੂ ਅਮੋਲਕ ਸਿੰਘ ਵਿਰਕ ਤੇ ਯੂਥ ਆਗੂ ਹਰਸ਼ਦੀਪ ਸਿੰਘ ਵਿਰਕ ਨੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯਾਦਵਿੰਦਰ ਸਿੰਘ ਯਾਦੂ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਸ ਸੁਬੈਗ ਸਿੰਘ ਵਿਰਕ, ਸ ਬਲਦੇਵ ਸਿੰਘ ਵਿਰਕ, ਹਰਸ਼ ਵਿਰਕ, ਸੁਰਿੰਦਰ ਸਿੰਘ ਮੈਂਬਰ ਪੰਚਾਇਤ, ਸੁਬੈਗ ਸਿੰਘ ਮੈਂਬਰ ਪੰਚਾਇਤ, ਗੁਰਦੀਪ ਸਿੰਘ ਕੰਗ ਸਰਪੰਚ, ਤੇਜਿੰਦਰ  ਸਿੰਘ ਇਕੋਲਾਹਾ, ਬੂਟਾ ਸਿੰਘ ਸਰਪੰਚ ਰੋਣੀ, ਪਵਨਜੋਤ ਸਿੰਘ ਸਨੀ ਹਰਿਉਂ, ਆੜਤੀ ਜਗਦੀਸ਼ ਸਿੰਘ ਦੀਸ਼ਾ, ਰਮਨ ਸ਼ਰਮਾ,ਖੰਨਾ, ਧਰਮਪਾਲ ਪੀ ਏ ਰਾਜੂ ਖੰਨਾ, ਕਮੇਟੀ ਮੈਂਬਰ ਪ੍ਰਿੰਸ ਵਿਰਕ, ਰਵੀ ਗਰਚਾ, ਰਾਜਾ, ਸ਼ਰਨ ਸਰਾਂ ਸਨਦੀਪ ਗਰਚਾ ਸੱਤੀ ਸਰਾਂ, ਸੰਤ ਕੁੰਜਾਰੀ, ਬੱਬੂ ਧਾਲੀਵਾਲ, ਮਨਦੀਪ, ਦਮਨ ਧਾਲੀਵਾਲ ਜੋਤ, ਜੋਬਨ, ਝਲਕ, ਦੀਪੂ ਧਾਲੀਵਾਲ ਆਦਿ ਮੌਜੂਦ ਰਹੇ।
ਫੋਟੋ ਕੈਪਸਨ (1) ਪਿੰਡ ਕੁੰਜਾਰੀ ਵਿਖੇ ਹੋਏ ਕ੍ਰਿਕਟ ਟੂਰਨਾਮੈਂਟ ਸਮੇਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਸਮੇਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮੋਲਕ ਸਿੰਘ ਵਿਰਕ, ਹਰਸ਼ਦੀਪ ਸਿੰਘ ਵਿਰਕ ਤੇ ਕਲੱਬ ਮੈਂਬਰਜ।
ਫੋਟੋ ਕੈਪਸਨ (2) ਪਿੰਡ ਕੁੰਜਾਰੀ ਦੇ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਯਾਦਵਿੰਦਰ ਸਿੰਘ ਯਾਦੂ ਦਾ ਵਿਸ਼ੇਸ਼ ਸਨਮਾਨ ਕਰਨ ਸਮੇਂ ਯੂਥ ਆਗੂ ਅਮੋਲਕ ਸਿੰਘ ਵਿਰਕ, ਹਰਸ਼ਦੀਪ ਸਿੰਘ ਵਿਰਕ ਤੇ ਸਮੁੱਚੇ ਕਲੱਬ ਮੈਬਰਜ਼।

Leave a Reply

Your email address will not be published. Required fields are marked *