ਜੱਗਾ ਮੀਆਂਪੁਰੀ ਦਾ ਗੀਤ ਰਿਲੀਜ਼
ਚੰਡੀਗੜ੍ਹ 11 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਬਲਾਕ ਮਾਜਰੀ ਵਿਖੇ ਪੰਜਾਬੀ ਲੋਕ ਗਾਇਕ ਜੱਗਾ ਮੀਆਂਪੁਰੀਆ ਦੇ ਨਵੇਂ ਟ੍ਰੈਕ ਮਿੱਤਰਾਂ ਦੀ ਜਿਪਸੀ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗੀ ਕਾਦੀਮਾਜਰਾ ਦੇ ਉਪਰਾਲੇ ਸਦਕਾ ਇਹ ਨਵਾਂ ਗੀਤ ਸੋਸ਼ਲ ਮੀਡੀਆ ਪਲੇਟਫਾਰਮ ਦੇ ਵੱਖ ਵੱਖ ਪਲੇਟਫਾਰਮਾਂ ਤੇ ਰੀਲੀਜ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜੱਗੀ ਕਾਦੀਮਾਜਰਾ ਨੇ ਦੱਸਿਆ ਕਿ ਬਲਾਕ ਪ੍ਰਧਾਨ ਸੌਦਾਗਰ ਸਿੰਘ ਕੁਬਾਹੇੜੀ ਵੱਲੋਂ ਇਹ ਗੀਤ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਗੀਤ ਨੂੰ ਲਿਖਿਆ ਹੈ ਲਾਲੀ ਟੱਪਰੀਆਂ ਵਾਲੇ ਨੇ ਤੇ ਸੰਗੀਤਕ ਧੁਨਾਂ ਨਾਲ ਡੇਜ਼ਰ ਬੀਟ ਨੇ ਸ਼ਿਗਾਰਿਆ ਹੈ। ਜੇ ਐੱਮ ਮਿਊਜ਼ਿਕ ਕੰਪਨੀ ਵੱਲੋਂ ਸੌਦਾਗਰ ਸਿੰਘ ਕੁੱਬਾਹੇੜੀ ਦੀ ਦੇਖ-ਰੇਖ ਹੇਠ ਇਹ ਗੀਤ ਜਲਦੀ ਹੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ। ਇਸ ਮੌਕੇ ਮੌਜੂਦ ਇਲਾਕੇ ਦੇ ਮੋਹਤਬਰਾਂ ਨੇ ਕਿਹਾ ਕਿ ਇਲਾਕੇ ਦੇ ਹੋਣਹਾਰ ਗਾਇਕ ਦਾ ਇਹ ਗੀਤ ਲੋਕਾਂ ਨੂੰ ਜ਼ਰੂਰ ਪਸੰਦ ਆਵੇਗਾ। ਇਸ ਮੌਕੇ ਮੌਜੂਦ ਗਾਇਕ ਜੱਗਾ ਮੀਆਂਪੁਰੀਏ ਨੇ ਸਹਿਯੋਗ ਕਰਨ ਵਾਲੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹਰਮੀਤ ਸਿੰਘ ਲੁਬਾਣਗੜ੍ਹ, ਮੇਜਰ ਸਿੰਘ ਕਾਦੀ ਮਾਜਰਾ, ਸਤਨਾਮ ਸਿੰਘ ਕਾਂਸਲ, ਛੋਟਾ ਮਾਜਰਾ, ਪੰਮਾ ਮਾਜਰੀ ਗੁਰਮੇਲ ਸਿੰਘ ਮੰਡ, ਵਿੱਕੀ ਤੇ ਦਾਰਾ ਸਿੰਘ ਆਦਿ ਵੀ ਹਾਜ਼ਰ ਸਨ।

