ਟ੍ਰੈਫਿਕ ਇੰਚਾਰਜ ਜਗੀਰ ਸਿੰਘ ਨੇ ਜਨਮ ਦਿਨ ਮੌਕੇ ਲਾਏ ਪੌਦੇ
ਚੰਡੀਗੜ੍ਹ 25 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੁਲਿਸ ਥਾਣਾ ਮੁੱਲਾਂਪੁਰ ਗਰੀਬਦਾਸ ਅਧੀਨ ਆਉਂਦੇ ਟੀ – ਪੁਆਇੰਟ ਮਾਜਰਾ ਵਿਖੇ ਟਰੈਫਿਕ ਇੰਚਾਰਜ ਜਗੀਰ ਸਿੰਘ ਨੇ ਨਿਵੇਕਲਾ ਉਪਰਾਲਾ ਕਰਦਿਆਂ ਆਪਣੇ ਜਨਮ ਦਿਨ ਮੌਕੇ ਕੇਕ ਕੱਟਣ ਦੀ ਬਜਾਏ ਮਾਜਰਾ ਵਿਖੇ ਅਲੱਗ ਅਲੱਗ ਜਗ੍ਹਾ ਪੌਦੇ ਲਾ ਕੇ ਜਨਮ ਦਿਨ ਮਨਾਇਆ ਹੈ। ਟਰੈਫਕ ਇੰਚਾਰਜ ਜਗੀਰ ਸਿੰਘ ਨੇ ਕਿਹਾ ਕਿ ਅੱਜ ਵਾਤਾਵਰਨ ਨੂੰ ਬਚਾਉਣ ਦੇ ਲਈ ਪੇੜ-ਪੌਦਿਆਂ ਦੀ ਬਹੁਤ ਜ਼ਿਆਦਾ ਜਰੂਰਤ ਹੈ। ਇਨ੍ਹਾਂ ਕਿ ਮੈਂ ਅੱਜ ਦੇ ਦਿਨ ਕੇਕ ਨਹੀਂ ਕੱਟਾਂਗਾ ਅਤੇ ਹੋਰ ਸਾਥੀਆਂ ਨੂੰ ਵੀ ਪੌਦੇ ਲਗਾਉਣ ਲਈ ਬੇਨਤੀ ਕੀਤੀ ਹੈ।
ਇਹਨਾਂ ਕਿਹਾ ਕਿ ਸਾਨੂੰ ਹਰ ਖੁਸ਼ੀ ਦੇ ਮੌਕੇ ਪੇੜ-ਪੌਦੇ ਲਾਉਣੇ ਚਾਹੀਦੇ ਹਨ, ਕਿਉਂਕਿ ਜੇਕਰ ਅਸੀਂ ਕੋਈ ਖੁਸ਼ੀਆਂ ਮਾਣਦੇ ਹਾਂ ਤਾਂ ਉਹ ਖੁਸ਼ੀਆਂ ਕੁਦਰਤ ਦੀ ਹੀ ਬਦੌਲਤ ਹਨ। ਜੇਕਰ ਵਾਤਾਵਰਨ ਦੇ ਵਿੱਚ ਸਾਫ ਸਫਾਈ ਨਹੀਂ ਹੋਵੇਗੀ ਤਾਂ ਅਸੀਂ ਬਿਮਾਰ ਹੋਵਾਂਗੇ ਅਤੇ ਸਾਹ ਲੈਣ ਵਿੱਚ ਵੱਡੀ ਸਮੱਸਿਆ ਆਵੇਗੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਹਰ ਖੁਸ਼ੀ ਦੇ ਮੌਕੇ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਇਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਵੱਧ ਤੋਂ ਵੱਧ ਬੱਚਤ ਕਰੋ ਅਤੇ ਆਪਣੇ ਆਸ ਪਾਸ ਪਈਆਂ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਜਾਣ। ਇਸ ਮੌਕੇ ਪੁਲਿਸ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

