ਡਾਬਰ ਆਕਸੀਲਾਈਫ ਨੇ ਸ਼ਿਰੀਨ ਮਰਚੈਂਟ ਦੇ ਸਹਿਯੋਗ ਨਾਲ ਸਕਿਨ ਐਂਡ ਬਿਊਟੀ ਸੈਮੀਨਾਰ ਦਾ ਆਯੋਜਨ ਕੀਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 21 ਅਗਸਤ:


ਕੁਦਰਤੀ ਸਿਹਤ ਅਤੇ ਸੁੰਦਰਤਾ ਦੇਖਭਾਲ ਕੰਪਨੀ ਡਾਬਰ ਇੰਡੀਆ ਲਿਮਟਿਡ ਨੇ ਹੇਅਕ ਐਂਡ ਸਕਿਨ ਕੇਅਰ ਸਪੈਸ਼ਲਿਸਟ ਸ਼ਿਰੀਨ ਮਰਚੈਂਟ ਦੇ ਸਹਿਯੋਗ ਨਾਲ ਚੰਡੀਗੜ੍ਹ ਵਿੱਚ ਪਹਿਲਾ ਆਕਸੀਲਾਈਫ ਪ੍ਰੋਫੈਸ਼ਨਲ ਲੁੱਕ ਐਂਡ ਲਰਨ ਸੈਮੀਨਾਰ ਦਾ ਆਯੋਜਨ ਕੀਤਾ।
ਡਾਬਰ ਇੰਡੀਆ ਲਿਮਟਿਡ ਦੇ , ਸਕਿਨਕੇਅਰ ਡੀਜੀਐਮ, ਵਿਰਾਟ ਖੰਨਾ ਨੇ ਕਿਹਾ ਕਿ “ਆਕਸੀਲਾਇਫ ਕੋਲ ਖਪਤਕਾਰਾਂ ਦੀਆਂ ਚਮੜੀ ਦੀਆਂ ਸਮੱਸਿਆਵਾਂ ਦੇ ਅਨੁਸਾਰ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ। ਇਸਦੀ ਪੇਟੈਂਟ ਆਕਸੀਕੇਅਰ ਤਕਨਾਲੋਜੀ ਚਮੜੀ ਦੀ ਚਮਕ ਅਤੇ ਨਿਖਾਰ ਨੂੰ ਵਾਪਸ ਲਿਆ ਕੇ ਇਸਨੂੰ ਨਵਾਂ ਜੀਵਨ ਪ੍ਰਦਾਨ ਕਰਦੀ ਹੈ। ਇਹ ਆਕਸੀਲਾਇਫ ਪ੍ਰੋਫੈਸ਼ਨਲ ਸੈਮੀਨਾਰ ਦਾ ਆਯੋਜਨ ਪ੍ਰਸਿੱਧ ਮਾਹਿਰ ਸ਼ਿਰੀਨ ਮਰਚੈਂਟ ਦੇ ਸਹਿਯੋਗ ਨਾਲ ਕਰਕੇ ,ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਬਿਊਟੀ ਪ੍ਰੋਫੈਸ਼ਨਲਜ਼ ਲਈ ਸਕਿਨਕੇਅਰ, ਮੇਕਅਪ ਅਤੇ ਸਮੁੱਚੀ ਤੰਦਰੁਸਤੀ ਬਾਰੇ ਆਪਣੀ ਸਮਝ ਨੂੰ ਵਧਾਉਣ ਦਾ ਵਧੀਆ ਮੌਕਾ ਸੀ।”
ਸਮਾਗਮ ਵਿੱਚ 300 ਤੋਂ ਵੱਧ ਸੈਲੂਨ ਮਾਲਕਾਂ ਨੇ ਭਾਗ ਲਿਆ। ਇਸ ਮੌਕੇ ਲਾਈਵ ਪ੍ਰਦਰਸ਼ਨ, ਇੰਟਰਐਕਟਿਵ ਸੈਸ਼ਨ ਅਤੇ ਸਵਾਲ ਜਵਾਬ ਸੈਸ਼ਨ ਆਯੋਜਿਤ ਕੀਤੇ ਗਏ। ਸ੍ਰੀ ਖੰਨਾ ਦਾ ਕਹਿਣਾ ਸੀ ਕਿ “ਭਾਗੀਦਾਰਾਂ ਨੂੰ ਬਹੁਤ ਸਾਰੀ ਪ੍ਰੈਕਟੀਕਲ ਜਾਣਕਾਰੀ ਹਾਸਲ ਹੋਈ ਅਤੇ ਨਿੱਜੀ ਸਲਾਹ ਲੈਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਨੂੰ ਇਹ ਜਾਣਨ ਦਾ ਮੌਕਾ ਵੀ ਮਿਲਿਆ ਕਿ ਨਵੀਨਤਮ ਰੁਝਾਨ ਕੀ ਹਨ। ਸਾਰੇ ਭਾਗੀਦਾਰਾਂ ਨੂੰ ਸਕਿਨਕੇਅਰ ਅਤੇ ਬਿਊਟੀ ਦੀ ਬਿਹਤਰ ਸਮਝ ਪ੍ਰਾਪਤ ਹੋਈ ਹੈ।”

