ਡਾ. ਚੰਦਰ ਤ੍ਰਿਖਾ ਵੱਲੋਂ ਲਿਖੀ ਗਈ ਹਿੰਦੀ ਪੁਸਤਕ ”ਵਿਭਾਜਨ ਬਨਾਮ ਵਿਸਥਾਪਨ” ਜੋ ਚਰਚਿਤ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ ਵਿੱਚ ”ਅਣਵੰਡਿਆ ਪੰਜਾਬ” ਨਾਂ ਹੇਠ ਅਨੁਵਾਦ ਪੁਸਤਕ ਕੀਤੀ ਗਈ ਰਲੀਜ਼


ਹਰਿਆਣਾ ਸਾਹਿਤ ਅਕਾਦਮੀ ਪੰਚਕੂਲਾ ਦੇ ਦਫਤਰ ਵਿਖੇ ਭਾਰਤੀ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਕੁਲਦੀਪ ਚੰਦ ਅਗਨੀਹੋਤਰੀ, ਮੁੰਬਈ ਵਿਖੇ ਰਹਿ ਰਹੇ ਡਾ. ਇਰਸ਼ਾਦ ਕਾਮਿਲ ਅਤੇ ਡਾ. ਗੁਰਮੀਤ ਸਿੰਘ ਪੰਜਾਬ ਯੂਨੀਵਰਸਿਟੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਈ:
ਪਿਛਲੇ ਦਿਨੀਂ ਡਾ. ਚੰਦਰ ਤ੍ਰਿਖਾ ਵੱਲੋਂ ਲਿਖੀ ਗਈ ਹਿੰਦੀ ਪੁਸਤਕ ”ਵਿਭਾਜਨ ਬਨਾਮ ਵਿਸਥਾਪਨ” ਜੋ ਚਰਚਿਤ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ ਵਿੱਚ ”ਅਣਵੰਡਿਆ ਪੰਜਾਬ” ਟਾਈਟਲ ਹੇਠ ਅਨੁਵਾਦ ਕੀਤੀ ਗਈ ਹੈ, ਇੱਕ ਸਾਦੇ ਸਮਾਗਮ ਵਿੱਚ ਨਾਮਵਰ ਸ਼ਖਸੀਅਤਾਂ ਵੱਲੋਂ ਰਲੀਜ਼ ਕੀਤੀ ਗਈ।
ਹਰਿਆਣਾ ਸਾਹਿਤ ਅਕਾਦਮੀ ਪੰਚਕੂਲਾ ਦੇ ਦਫਤਰ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰ ਰਹੇ ਭਾਰਤੀ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਕੁਲਦੀਪ ਚੰਦ ਅਗਨੀਹੋਤਰੀ, ਮੁੰਬਈ ਵਿਖੇ ਰਹਿ ਰਹੇ ਨਾਮਵਰ ਸ਼ਾਇਰ ਤੇ ਗੀਤਕਾਰ ਇਰਸ਼ਾਦ ਕਾਮਿਲ ਅਤੇ ਡਾ. ਗੁਰਮੀਤ ਸਿੰਘ ਪੰਜਾਬ ਯੂਨੀਵਰਸਿਟੀ ਵੱਲੋਂ ਸਾਂਝੇ ਰੂਪ ਵਿੱਚ ਰਲੀਜ਼ ਕੀਤੀ ਗਈ।

