ਡਾ. ਮਨਜੀਤ ਸਿੰਘ ਬੱਲ ਨਾਲ਼ ਰੂਬਰੂ ਅੱਜ ਮਿਤੀ 6 ਸਤੰਬਰ ਨੂੰ ਸਵੇਰੇ 10.30 ਵਜੇ
ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਸਾਹਿਤ ਵਿਗਿਆਨ ਕੇਂਦਰ ਵੱਲੋਂ ਕਰਵਾਇਆ ਜਾਵੇਗਾ ਇਹ ਸਮਾਗਮ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਸਤੰਬਰ:
ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਸਾਹਿਤ ਵਿਗਿਆਨ ਕੇਂਦਰ ਵੱਲੋਂ ਡਾ. ਮਨਜੀਤ ਸਿੰਘ ਬੱਲ ਨਾਲ਼ ਰੂਬਰੂ ਸਮਾਗਮ ਅੱਜ ਮਿਤੀ 6 ਸਤੰਬਰ ਨੂੰ ਸਵੇਰੇ 10.30 ਵਜੇ ਲਾਇਬਰੇਰੀ ਵਿਖੇ ਕਰਵਾਇਆ ਜਾ ਰਿਹਾ ਹੈ। ਡਾ. ਮਨਜੀਤ ਸਿੰਘ ਬੱਲ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ। ਉਹ ਫਿਲਮ ਮੇਕਰ ਹਨ, ਕਾਲਮ ਨਵੀਸ ਹਨ, ਬੰਸਰੀਵਾਦਕ ਤੇ ਹੋਰ ਬਹੁਤ ਕੁਝ ਹਨ। ਉਹ ਕਲਾ ਖੇਤਰ ਦੇ ਗੂੜ੍ਹੇ ਹਸਤਾਖਰ ਹਨ।
ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ, ਲਾਇਬਰੇਰੀ ਇੰਚਾਰਜ ਨੀਲਮ ਬਾਂਸਲ, ਲਾਇਬਰੇਰੀਅਨ ਡਾ. ਨੀਜਾ ਸਿੰਘ ਨੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।

