ਡਾ. ਮਨਮੋਹਨ ਦੀ ਤਾਜ਼ਾ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਲੋਕ-ਅਰਪਣ ਤੇ ਗੋਸ਼ਟੀ 24 ਅਗਸਤ, 2024 ਨੂੰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਗਸਤ:


ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਉੱਘੇ ਲੇਖਕ ਡਾ. ਮਨਮੋਹਨ ਦੀ ਨਵੀਂ ਪੁਸਤਕ ”ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ” ਦਾ ਲੋਕ-ਅਰਪਣ ਤੇ ਗੋਸ਼ਟੀ ਪ੍ਰੋਗਰਾਮ ਮਿਤੀ 24 ਅਗਸਤ, ਦਿਨ ਸਨਿੱਚਰਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਅਮਰਜੀਤ ਗਰੇਵਾਲ, ਜੰਗ ਬਹਾਦਰ ਗੋਇਲ, ਡਾ. ਯੋਗਰਾਜ, ਬਲੀਜੀਤ, ਯਾਦਵਿੰਦਰ ਕਰਫ਼ਿਊ, ਈਸ਼ਵਰ ਦਿਆਲ ਗੌੜ ਅਤੇ ਪ੍ਰੋ: ਤੇਜਿੰਦਰ ਸਿੰਘ ਇਸ ਪੁਸਤਕ ਬਾਰੇ ਸੰਵਾਦ ਰਚਾਉਣਗੇ। ਮੁੱਖ ਮਹਿਮਾਨ ਸਵਰਨਜੀਤ ਸਵੀ ਹੋਣਗੇ, ਜਦਕਿ ਪ੍ਰਧਾਨਗੀ ਪ੍ਰੋ. ਰੌਣਕੀ ਰਾਮ ਕਰਨਗੇ।ਇਸੇ ਤਰ੍ਹਾਂ ਵਿਸ਼ੇਸ਼ ਮਹਿਮਾਨ ਪ੍ਰੋ. ਕੁਲਦੀਪ ਸਿੰਘ ਅਤੇ ਸੰਯੋਜਕ ਪ੍ਰੋ. ਪ੍ਰਵੀਨ ਕੁਮਾਰ ਹੋਣਗੇ।

