ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਨਵੰਬਰ:


ਅੱਜ ਰਾਤੀਂ ਰਾਮਾਂ ਮੰਡੀ (ਬਠਿੰਡਾ) ਵਿਖੇ ਡਾ. ਲਾਭ ਸਿੰਘ ਖੀਵਾ, ਸਾਬਕਾ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਵੱਡੀ ਭੈਣ ਸ਼ਾਮ ਕੌਰ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 85 ਸਾਲਾਂ ਦੀ ਸੀ, ਜੋ ਪਿਛਲੇ ਦੋ ਮਹੀਨਿਆਂ ਤੋਂ ਉਮਰ-ਦਰਾਜ਼ ਬਿਮਾਰੀਆਂ ਕਰਕੇ ਇਲਾਜ ਹਿੱਤ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਵੀ ਰਹੇ। ਉਨ੍ਹਾਂ ਦਾ ਅੱਜ ਬਾਅਦ ਦੁਪਹਿਰ ਰਾਮਾਂ ਮੰਡੀ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਅੰਤਿਮ ਅਰਦਾਸ ਦੇ ਭੋਗ 21 ਨਵੰਬਰ ਨੂੰ ਪਾਏ ਜਾਣਗੇ।
ਉੱਘੇ ਵਿਦਵਾਨ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਦਰਸ਼ਨ ਸਿੰਘ ਸ਼ੋਕਰ, ਕਹਾਣੀਕਾਰ ਪਰਮਜੀਤ ਮਾਨ, ਸਰੂਪ ਸਿਆਲ਼ਵੀ, ਡਾ. ਅਵਤਾਰ ਸਿੰਘ ਪਤੰਗ, ਸੁਰਜੀਤ ਸੁਮਨ, ਇੰਦਰਜੀਤ ਪ੍ਰੇਮੀ, ਅਵਤਾਰ ਨਗਲ਼ੀਆ, ਤਰਸੇਮ ਬਸ਼ਰ, ਜੇ.ਐਸ. ਮਹਿਰਾ, ਧਿਆਨ ਸਿੰਘ ਕਾਹਲ਼ੋਂ ਅਤੇ ਹੋਰ ਸਾਹਿਤਕਾਰਾਂ ਤੇ ਵਿਦਵਾਨਾਂ ਵੱਲੋਂ ਡਾ. ਖੀਵਾ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

