ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਮਾਰਚ:


ਉੱਘੇ ਸਾਹਿਤਕਾਰ ਅਤੇ ਚਿੰਤਕ ਡਾ. ਲਾਭ ਸਿੰਘ ਖੀਵਾ ਆਪਣੀ ਦੁਬਈ ਫੇਰੀ ਅਤੇ ਕਹਾਣੀਕਾਰ ਇੰਦਰਜੀਤ ਪ੍ਰੇਮੀ ਆਪਣੀ ਆਸਟਰੇਲੀਆ ਫੇਰੀ ਤੋਂ ਪਰਤ ਆਏ ਹਨ। ਇਨ੍ਹਾਂ ਵੱਲੋਂ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਮਿਲਣੀ ਦੌਰਾਨ ਵਿਦੇਸ਼ੀ ਧਰਤੀ ‘ਤੇ ਬਿਤਾਏ ਪਲਾਂ ਨੂੰ ਸਾਹਿਤਕਾਰ ਦੋਸਤਾਂ ਨਾਲ਼ ਸਾਂਝਾ ਕੀਤਾ ਗਿਆ। ਉਨ੍ਹਾਂ ਦੇ ਇਸ ਰੂਬਰੂ ਅਤੇ ਸਵਾਗੀਤ ਸਮਾਰੋਹ ਦਾ ਆਯੋਜਨ ਸਮੁੰਦਰਨਾਮਾ ਦੇ ਲੇਖਕ ਉੱਘੇ ਕਹਾਣੀਕਾਰ ਪਰਮਜੀਤ ਮਾਨ ਵੱਲੋਂ ਚੰਡੀਗੜ੍ਹ ਦੇ ਲਾਲਾ ਲਾਜਪਤ ਰਾਏ ਭਵਨ ਵਿਖੇ ਰੱਖਿਆ ਗਿਆ ਸੀ।
ਇਸ ਮੌਕੇ ਡਾ. ਲਾਭ ਸਿੰਘ ਖੀਵਾ ਤੇ ਕਹਾਣੀਕਾਰ ਇੰਦਰਜੀਤ ਪ੍ਰੇਮੀ ਵੱਲੋਂ ਦੁਬਈ ਅਤੇ ਆਸਟਰੇਲੀਆ ਦੇ ਲੋਕ ਪੱਖੀ ਸਿਸਟਮ ਦੀ ਖੂਬ ਸਰਾਹਨਾ ਕੀਤੀ। ਇਸ ਮੌਕੇ ਕਹਾਣੀਕਾਰ ਪਰਮਜੀਤ ਮਾਨ ਅਤੇ ਸੁਰਜੀਤ ਸੁਮਨ ਵੱਲੋਂ ਆਪਣੇ ਆਪਣੇ ਗੀਤ ਸੁਣਾ ਕੇ ਮਹਿਫਲ ਦੇ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ। ਇਸ ਮੌਕੇ ਉੱਘੇ ਕਹਾਣੀਕਾਰ ਸਰੂਪ ਸਿਆਲ਼ਵੀ, ਪਰਮਜੀਤ ਮਾਨ, ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਡਾ. ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਸੁਰਜੀਤ ਸੁਮਨ ਅਤੇ ਹੋਰ ਹਾਜ਼ਰ ਸਨ।

