ਡੀਐਫਏ ਦੀ ਜ਼ਰੂਰੀ ਮੀਟਿੰਗ ਹੋਈ
ਚੰਡੀਗੜ੍ਹ 11 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਡੀਐਫਏ ਮੁਹਾਲੀ ਦੀ ਇਕ ਵਿਸ਼ੇਸ਼ ਮੀਟਿੰਗ ਖਾਲਸਾ ਸਕੂਲ ਕੁਰਾਲੀ ਵਿਖੇ ਹੋਈ। ਮੀਟਿੰਗ ਦੌਰਾਨ ਹਾਜ਼ਿਰ ਮੈਂਬਰਾਂ ਨੇ ਮਿਤੀ 16 ਤੋਂ 18 ਜੂਨ ਨੂੰ ਹੋ ਰਹੀ ਸੀਨੀਅਰ ਜ਼ਿਲ੍ਹਾ ਫੁੱਟਬਾਲ ਚੈਂਪੀਅਨਸ਼ਿਪਿ ਲਈ ਲੋੜੀਂਦੀਆਂ ਤਿਆਰੀਆਂ ਅਤੇ ਹੋਰ ਪ੍ਰਬੰਧਾਂ ਦੀ ਰੂਪਰੇਖਾ ਤਿਆਰ ਕੀਤੀ। ਇਹ ਚੈਂਪੀਅਨਸ਼ਿਪ ਫੁੱਟਬਾਲ ਕੋਚ ਸ. ਨਾਮ ਨਰਾਇਣ ਸਿੰਘ ਮਾਂਗਟ ਅਤੇ ਉੱਘੇ ਸਮਾਜਸੇਵੀ ਸ. ਸੁਖਜਿੰਦਰ ਸਿੰਘ ਮਾਵੀ ਦੀ ਯਾਦ ਨੂੰ ਸਮਰਪਿਤ ਹੋਵੇਗੀ। ਇਨ੍ਹਾਂ ਮੁਕਾਬਲਿਆਂ ਵਿੱਚ ਜਿਲ੍ਹੇ ਵਿੱਚੋਂ 8 ਟੀਮਾਂ ਭਾਗ ਲੈ ਰਹੀਆਂ ਹਨ।
16 ਜੂਨ ਨੂੰ ਕੁਆਰਟਰ ਫਾਈਨਲ ਮੈਚ ਦੋ ਸਵੇਰ ਦੇ ਸ਼ੈਸ਼ਨ ਵਿੱਚ ਅਤੇ ਦੋ ਸ਼ਾਮ ਦੇ ਸ਼ੈਸ਼ਨ ਵਿੱਚ ਹੋਣਗੇ, 17 ਜੂਨ ਨੂੰ ਸੈਮੀ ਫਾਈਨਲ ਅਤੇ 18 ਜੂਨ ਐਤਵਾਰ ਨੂੰ ਫਾਈਨਲ ਮੁਕਾਬਲੇ ਹੋਣਗੇ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਘੱਟ ਤੋਂ ਘੱਟ 7 ਪਲੇਅਰ ਉਸ ਟੀਮ ਦੇ ਪਿੰਡ ਦੇ ਅਤੇ 4 ਪਲੇਅਰ ਬਾਕੀ ਮੁਹਾਲੀ ਜਿਲ੍ਹੇ ਵਿੱਚੋਂ ਖੇਡ ਸਕਦੇ ਹਨ।
ਮੀਟਿੰਗ ਵਿਚ ਪ੍ਰਧਾਨ ਸੁਰਜੀਤ ਸਿੰਘ ਬੈਂਸ, ਸਕੱਤਰ ਸਪਿੰਦਰ ਸਿੰਘ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਮਨਮੋਹਨ ਸਿੰਘ ਰੋਪੜ, ਬਲਜਿੰਦਰ ਸਿੰਘ ਭੇਲੀ, ਗੁਰਸਰਨ ਸਿੰਘ ਬਿੰਦਰਖੀਆ, ਹਰਦਰਸ਼ਨ ਸਿੰਘ ਸੋਨੀ, ਮਨਮੋਹਨ ਸਿੰਘ ਸਰਪੰਚ ਬੜੌਦੀ, ਜਸਮੀਤ ਸਿੰਘ ਜਗਜੀਤ ਸਿੰਘ ਕੈਸ਼ੀਅਰ, ਕੁਲਦੀਪ ਸਿੰਘ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਰਵੀ ਧੀਮਾਨ ਆਦਿ ਹਾਜ਼ਰ ਸਨ।

