www.sursaanjh.com > ਚੰਡੀਗੜ੍ਹ/ਹਰਿਆਣਾ > ਡੇਂਗੂ ਮੱਛਰ ਤੋਂ ਬਚਾਅ ਬਾਰੇ ਸਕੂਲ ‘ਚ ਦਿੱਤੀ ਜਾਣਕਾਰੀ

ਡੇਂਗੂ ਮੱਛਰ ਤੋਂ ਬਚਾਅ ਬਾਰੇ ਸਕੂਲ ‘ਚ ਦਿੱਤੀ ਜਾਣਕਾਰੀ

ਡੇਂਗੂ ਮੱਛਰ ਤੋਂ ਬਚਾਅ ਬਾਰੇ ਸਕੂਲ ‘ਚ ਦਿੱਤੀ ਜਾਣਕਾਰੀ
ਚੰਡੀਗੜ੍ਹ 6 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਰਕਾਰੀ ਹਸਪਤਾਲ ਬੂਥਗੜ੍ਹ ਦੇ ਸਟਾਫ਼ ਦੁਆਰਾ ਪਿੰਡਾਂ ਵਿਚ ਡੇਂਗੂ ਮੱਛਰ ਵਿਰੁੱਧ ਇਲਾਕੇ ਦੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਸੈਂਟਰ  ਪਲਹੇੜੀ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਤੇ ਬਾਰ, ਹਰ ਸ਼ੁਕਰਵਾਰ, ਸੀਨੀਅਰ ਮੈਡੀਕਲ ਡਾਕਟਰ ਅਲਕਜੋਤ ਕੌਰ ਅਤੇ ਸਿਵਲ ਸਰਜਨ ਮੋਹਾਲੀ ਡਾਕਟਰ ਦਵਿੰਦਰ ਕੁਮਾਰ ਦੇ ਦਿਸ਼ਾ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਬਹਿਲੋਲ ਪੁਰ ਦੇ ਬੱਚਿਆਂ ਅਤੇ ਟੀਚਰਾਂ ਨੂੰ ਡੇਂਗੂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਡੇਂਗੂ ਦੇ ਬਚਾਅ ਦੇ ਢੰਗ ਦੱਸੇ ਗਏ।
ਬੱਚਿਆਂ ਅਤੇ ਟੀਚਰਾਂ ਨੂੰ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ, ਹਫਤੇ ਵਿੱਚ ਇੱਕ ਦਿਨ ਫਰਿਜ਼ ਦੀ ਪਿਛਲੀ ਟ੍ਰੇਅ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਅਤੇ ਕੂਲਰ ਦਾ ਪਾਣੀ ਵੀ ਹਫਤੇ ਵਿੱਚ ਇੱਕ ਦਿਨ ਬਦਲਿਆ ਜਾਵੇ। ਆਪਣੇ ਘਰ ਦੀਆਂ ਛੱਤਾਂ ਉੱਤੇ ਕਬਾੜ ਨਾ ਸੁੱਟਿਆ ਜਾਵੇ ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ , ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ ਕਿਉਂਕਿ ਡੇਂਗੂ ਮੱਛਰ ਦਿਨ ਵੇਲੇ ਕੱਟਦਾ ਹੈ ਦਿਨ ਵਿੱਚ ਮੱਛਰ ਭਜਾਉਣ ਵਾਲਿਆਂ ਕਰੀਮਾਂ ਲਗਾਈਆਂ ਜਾਣ ਤਾਂ ਜੋ ਮੱਛਰ ਨਾ ਕੱਟ ਸਕੇ ਅਜਿਹੀਆਂ ਜਗ੍ਹਾ ਤੇ ਜਾਣ ਵਿੱਚ ਪਰਹੇਜ਼ ਕੀਤਾ ਜਾਵੇ ਜਿੱਥੇ ਲੱਗਦਾ ਹੈ ਕਿ ਡੇਂਗੂ ਮੱਛਰ ਕੱਟ ਸਕਦਾ ਹੈ l ਜੇਕਰ ਫਿਰ ਵੀ ਬੁਖਾਰ ਚੜਦਾ ਹੈ ਤਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਸਲਾਹ ਲੈ ਕੇ ਦਵਾਈ ਲਈ ਜਾ ਸਕਦੀ ਹੈ।

Leave a Reply

Your email address will not be published. Required fields are marked *