ਡੇਂਗੂ ਮੱਛਰ ਤੋਂ ਬਚਾਅ ਬਾਰੇ ਸਕੂਲ ‘ਚ ਦਿੱਤੀ ਜਾਣਕਾਰੀ
ਚੰਡੀਗੜ੍ਹ 11 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਰਕਾਰੀ ਹਸਪਤਾਲ ਬੂਥਗੜ੍ਹ ਦੇ ਸਟਾਫ਼ ਦੁਆਰਾ ਪਿੰਡ ਡੇਂਗੂ ਮੱਛਰ ਵਿਰੁੱਧ ਇਲਾਕੇ ਦੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਹੈਲਥ ਸੁਪਰਵਾਈਜ਼ਰ ਭੁਪਿੰਦਰ ਸਿੰਘ ਸੈਂਟਰ ਪਲਹੇੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਬਾਰੇ ਹਰ ਸ਼ੁਕਰਵਾਰ, ਸੀਨੀਅਰ ਮੈਡੀਕਲ ਡਾਕਟਰ ਅਲਕਜੋਤ ਕੌਰ ਅਤੇ ਸਿਵਲ ਸਰਜਨ ਮੋਹਾਲੀ ਡਾਕਟਰ ਦਵਿੰਦਰ ਕੁਮਾਰ ਦੇ ਦਿਸ਼ਾ ਅਨੁਸਾਰ ਪਿੰਡ ਬਾਂਸੇਪੁਰ ਵਿਖੇ ਪਿੰਡ ਦੇ ਲੋਕਾਂ ਨੂੰ ਡੇਂਗੂ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਅਤੇ ਡੇਂਗੂ ਦੇ ਬਚਾਅ ਦੇ ਢੰਗ ਦੱਸੇ ਗਏ |
ਪਿੰਡ ਦੇ ਲੋਕਾਂ ਨੂੰ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ, ਹਫਤੇ ਵਿੱਚ ਇੱਕ ਦਿਨ ਫਰਿਜ਼ ਦੀ ਪਿਛਲੀ ਟ੍ਰੇਅ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਅਤੇ ਕੂਲਰ ਦਾ ਪਾਣੀ ਵੀ ਹਫਤੇ ਵਿੱਚ ਇੱਕ ਦਿਨ ਬਦਲਿਆ ਜਾਵੇੇ। ਆਪਣੇ ਘਰ ਦੀਆਂ ਛੱਤਾਂ ਉੱਤੇ ਕਬਾੜ ਨਾ ਸੁੱਟਿਆ ਜਾਵੇ, ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਪੂਰੀਆਂ ਬਾਹਾਂ ਦੇ ਕੱਪੜੇ ਪਾਏ ਜਾਣ, ਕਿਉਂਕਿ ਡੇਂਗੂ ਮੱਛਰ ਦਿਨ ਵੇਲੇ ਕੱਟਦਾ ਹੈ। ਦਿਨ ਵਿੱਚ ਮੱਛਰ ਭਜਾਉਣ ਵਾਲੀਆਂ ਕਰੀਮਾਂ ਲਗਾਈਆਂ ਜਾਣ ਤਾਂ ਜੋ ਮੱਛਰ ਨਾ ਕੱਟ ਸਕੇ ਅਜਿਹੀਆਂ ਜਗ੍ਹਾ ਤੇ ਜਾਣ ਵਿੱਚ ਪਰਹੇਜ਼ ਕੀਤਾ ਜਾਵੇ, ਜਿੱਥੇ ਲੱਗਦਾ ਹੈ ਕਿ ਡੇਂਗੂ ਮੱਛਰ ਕੱਟ ਸਕਦਾ ਹੈ। ਜੇਕਰ ਫਿਰ ਵੀ ਬੁਖਾਰ ਚੜਦਾ ਹੈ ਤਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਸਲਾਹ ਲੈ ਕੇ ਦਵਾਈ ਲਈ ਜਾ ਸਕਦੀ ਹੈ। ਇਸ ਮੌਕੇ ਹੈਲਥ ਸੁਪਰਵਾਈਜਰ ਫੀਮੇਲ ਗੁਰਮੀਤ ਕੌਰ, ਹੈਲਥ ਵਰਕਰ ਰਘੁਵੀਰ ਸਿੰਘ, ਹੈਲਥ ਵਰਕਰ ਫੀਮੇਲ ਰੈਨੂੰ, ਸੀ. ਐਚ. ਓ ਸੁਨੈਨਾ ਅਰੋੜਾ ਤੇ ਆਸ਼ਾ ਜਸਵਿੰਦਰ ਕੌਰ ਹਾਜ਼ਰ ਸਨ।

