‘ਢਾਈ ਅੱਖਰ ਪ੍ਰੇਮ ਦੇ’ ਸਭਿਆਚਾਰਕ ਮਾਰਚ ਦਾ 27 ਅਕਤੂਬਰ ਨੂੰ ਹੋਵੇਗਾ ਆਗਾਜ਼-ਸੰਜੀਵਨ ਸਿੰਘ
ਇਪਟਾ ਪੰਜਾਬ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਇਪਟਾ ਚੰਡੀਗੜ੍ਹ, ਆਲ ਇੰਡੀਆ ਪੀਸ ਐਂਡ ਸੌਲੀਡੈਰਿਟੀ ਆਰਗੇਨਾਈਜੇਸ਼ਨ ਪੰਜਾਬ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦੇ ਸਹਿਯੋਗ ਨਾਲ਼ ਸਭਿਆਚਾਰਕ ਜਥੇ ਦੇ ਛੇ ਰੋਜ਼ਾ ਪੈਦਲ ਮਾਰਚ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਤੋਂ ਹੋਵੇਗੀ ਸ਼ੁਰੂਆਤ-ਇੰਦਰਜੀਤ ਰੂਪੋਵਾਲ਼ੀ


ਇਹ ਮਾਰਚ ਸੁਲਤਾਨਪੁਰ ਲੋਧੀ ਅਤੇ ਕਪੂਰਥਲ਼ਾ ਤੋਂ ਹੁੰਦਾ ਹੋਇਆ ਇੱਕ ਨਵੰਬਰ ਨੂੰ ਗਦਰੀ ਯੋਧਿਆਂ ਦੀ ਯਾਦ ਵਿੱਚ ਬਣਾਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਮਾਪਤ ਹੋਵੇਗਾ
ਸ਼ਹੀਦ ਭਗਤ ਸਿੰਘ ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਕਤੂਬਰ:
ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਜਨਮ ਦਿਵਸ ਮੌਕੇ ਰਾਜਸਥਾਨ ਤੋਂ ਸ਼ੁਰੂ ਹੋ ਕੇ 30 ਜਨਵਰੀ 2024 ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਦਿੱਲੀ ਵਿਖੇ ਸਮਾਪਤ ਹੋਣ ਵਾਲ਼ੇ ‘ਢਾਈ ਅੱਖਰ ਪ੍ਰੇਮ ਦੇ’ ਸਭਿਆਚਾਰਕ ਜਥੇ ਦੀ 22 ਸੂਬਿਆਂ ਵਿੱਚ ਹੋਣ ਵਾਲ਼ੇ ਪੈਦਲ ਮਾਰਚ ਦੀ ਪੰਜਾਬ ਵਿੱਚ ਸ਼ੁਰੂਆਤ 27 ਅਕਤੂਬਰ ਨੂੰ ਖਟਕੜ ਕਲਾਂ ਤੋਂ ਹੋਵੇਗੀ।
ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਪਟਾ ਪੰਜਾਬ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ, ਇਪਟਾ ਚੰਡੀਗੜ੍ਹ, ਆਲ ਇੰਡੀਆ ਪੀਸ ਐਂਡ ਸੌਲੀਡੈਰਿਟੀ ਆਰਗੇਨਾਈਜੇਸ਼ਨ ਪੰਜਾਬ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦੇ ਸਿਹਿਯੋਗ ਨਾਲ਼ ਸਭਿਆਚਾਰਕ ਜਥੇ ਦੇ ਛੇ ਰੋਜ਼ਾ ਪੈਦਲ ਮਾਰਚ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜ ਕਲਾਂ ਤੋਂ ਹੋਵੇਗੀ ਅਤੇ ਇਹ ਮਾਰਚ ਸੁਲਤਾਨਪੁਰ ਲੋਧੀ ਅਤੇ ਕਪੂਰਥਲ਼ਾ ਤੋਂ ਹੁੰਦਾ ਹੋਇਆ ਇੱਕ ਨਵੰਬਰ ਨੂੰ ਗਦਰੀ ਯੋਧਿਆਂ ਦੀ ਯਾਦ ਵਿੱਚ ਬਣਾਏ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਮਾਪਤ ਹੋਵੇਗਾ।

