www.sursaanjh.com > ਅੰਤਰਰਾਸ਼ਟਰੀ > ਤੀਜਾ ਸੁਖਵੀਰ ਜੋਗਾ ਯਾਦਗਾਰੀ ਐਵਾਰਡ ਉੱਘੇ ਲੇਖਕ ਜਗਦੀਪ ਸਿੱਧੂ ਨੂੰ ਅਤੇ ਦੂਜਾ ਨਾਵਲਕਾਰ ਸੁਖਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਉੱਘੇ ਕਹਾਣੀਕਾਰ ਬਲੀਜੀਤ ਨੂੰ ਮਿਲ਼ੇਗਾ

ਤੀਜਾ ਸੁਖਵੀਰ ਜੋਗਾ ਯਾਦਗਾਰੀ ਐਵਾਰਡ ਉੱਘੇ ਲੇਖਕ ਜਗਦੀਪ ਸਿੱਧੂ ਨੂੰ ਅਤੇ ਦੂਜਾ ਨਾਵਲਕਾਰ ਸੁਖਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਉੱਘੇ ਕਹਾਣੀਕਾਰ ਬਲੀਜੀਤ ਨੂੰ ਮਿਲ਼ੇਗਾ

ਮੌੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਨਵੰਬਰ:

ਪੰਜਾਬੀ ਸਾਹਿਤ ਸਭਾ ਮੌੜ (ਬਠਿੰਡਾ) ਵੱਲੋਂ ਤੀਜਾ ਸੁਖਵੀਰ ਜੋਗਾ ਯਾਦਗਾਰੀ ਐਵਾਰਡ ਉੱਘੇ ਲੇਖਕ ਜਗਦੀਪ ਸਿੱਧੂ ਨੂੰ ਅਤੇ ਦੂਜਾ ਨਾਵਲਕਾਰ ਸੁਖਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਉੱਘੇ ਕਹਾਣੀਕਾਰ ਬਲੀਜੀਤ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਸਭਾ ਦੇ ਸਰਪ੍ਰਸਤ ਸੁਰਿੰਦਰ ਗੁਪਤਾ, ਪ੍ਰਧਾਨ ਭੁਪਿੰਦਰ ਸਿੰਘ ਮਾਨ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪ, ਮੀਤ ਪ੍ਰਧਾਨ ਅਮਰਜੀਤ ਸਿੰਘ ਮਾਨ  ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੌੜ ਲਿਟਰੇਰੀ ਫ਼ੈਸਟੀਵਲ ਮੌਕੇ 5 ਨਵੰਬਰ, 2024 ਨੂੰ ਪੰਜਾਬੀ ਯੂਨੀਵਰਸਿਟੀ, ਨੇਬਰਹੁੱਡ ਕੈਂਪਸ, ਮੌੜ ਮੰਡੀ (ਬਠਿੰਡਾ) ਵਿਖੇ ਉੱਘੇ ਲੇਖਕ ਜਗਦੀਪ ਸਿੱਧੂ ਅਤੇ ਉੱਘੇ ਕਹਾਣੀਕਾਰ ਬਲੀਜੀਤ ਨੂੰ ਇਹ ਐਵਾਰਡ ਪ੍ਰਦਾਨ ਕੀਤੇ ਜਾਣਗੇ।

Leave a Reply

Your email address will not be published. Required fields are marked *