Breaking
www.sursaanjh.com > ਅੰਤਰਰਾਸ਼ਟਰੀ > ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ 9 ਨਵੰਬਰ ਨੂੰ, ਸਾਹਿਤਕ ਮੇਲੇ ਦਾ ਨਿੱਘਾ ਸੱਦਾ – ਦੀਪਕ ਸ਼ਰਮਾ ਚਨਾਰਥਲ

ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ 9 ਨਵੰਬਰ ਨੂੰ, ਸਾਹਿਤਕ ਮੇਲੇ ਦਾ ਨਿੱਘਾ ਸੱਦਾ – ਦੀਪਕ ਸ਼ਰਮਾ ਚਨਾਰਥਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ 9 ਨਵੰਬਰ, ਦਿਨ  ਐਤਵਾਰਸਵੇਰੇ 10.00 ਵਜੇਪੰਜਾਬ ਕਲਾ ਭਵਨਸੈਕਟਰ-16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਸਾਹਿਤਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਚਿੰਤਕ ਤੇ ਪੰਜਾਬੀ ਸਿਨੇਮਾ ਦੀ ਸ਼ਾਨ ਵਜੋਂ ਜਾਣੇ ਜਾਂਦੇ ਅਭਿਨੇਤਾ ਗੁਰਪ੍ਰੀਤ ਘੁੱਗੀ ਤੇ ਵਿਸ਼ੇਸ਼ ਮਹਿਮਾਨ ਵਜੋਂ ਸੇਵਾ ਮੁਕਤ ਚੀਫ਼ ਇੰਜੀਨੀਅਰ ਤੇ ਪ੍ਰਸਿੱਧ ਗ਼ਜ਼ਲ ਗਾਇਕ ਸੁਰਜੀਤ ਸਿੰਘ ਧੀਰ ਪਹੁੰਚ ਰਹੇ ਹਨ। ਉੱਘੇ ਵਿਦਵਾਨ, ਲੇਖਕ ਤੇ ਪ੍ਰਸਿੱਧ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਪ੍ਰਧਾਨਗੀ ਮੰਡਲ ਵਿੱਚ ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,  ਸਵਰਨਜੀਤ ਸਵੀ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਅਤੇ ਡਾ. ਸਰਬਜੀਤ ਸਿੰਘ, ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਸ਼ਾਮਿਲ ਹੋ ਰਹੇ ਹਨ।

ਮੇਲੇ ਦੌਰਾਨ ਪੰਜਾਬੀ ਸਾਹਿਤ, ਸਭਿਆਚਾਰ, ਕਲਾਵਾਂ, ਖਾਣ ਤੇ ਪਹਿਰਾਵੇ ਦੀਆਂ ਪ੍ਰਦਰਸ਼ਨੀਆਂ, ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ 2025 – ਬਲਕਾਰ ਸਿੰਘ ਸਿੱਧੂ ਦੇ ਨਾਮ ਅਤੇ ਡੌਲੀ ਸਿੰਘ ਦਾ ਲੋਕ ਗਾਇਕੀ ਅਖਾੜਾ ਆਦਿ ਖਿੱਚ ਦਾ ਮੁੱਖ ਆਕਰਸ਼ਣ ਹੋਣਗੇ। ਸਾਹਿਤ, ਸਮਾਜ ਅਤੇ ਸਭਿਆਚਾਰ ਦੇ ਅਣਥੱਕ ਕਾਮਿਆਂ ਵਜੋਂ ਜਾਣੇ ਜਾਂਦੇ ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਮਲਿਕ ਦੀ ਬੇਮਿਸਾਲ ਜੋੜੀ ਬੀਤੇ ਸਮਿਆਂ ਵਾਂਗ ਇਸ ਸਾਹਿਤਕ ਮੇਲੇ ਨੂੰ ਊਰਜਿਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਇਨ੍ਹਾਂ ਪੰਜਾਬੀ ਸਾਹਿਤ, ਸਮਾਜ ਅਤੇ ਸਭਿਆਚਾਰ ਨਾਲ਼ ਮੋਹ ਪਾਲਣ ਵਾਲ਼ੀਆਂ ਸ਼ਖਸੀਅਤਾਂ ਨੂੰ ਇਸ ਮੇਲੇ ਵਿੱਚ ਹੁੰਮ-ਹੁਮਾ ਕੇ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *