www.sursaanjh.com > ਅੰਤਰਰਾਸ਼ਟਰੀ > ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ‘‘ਜਸ਼ਨ-ਏ-ਸਨਮਾਨ – ਸ਼ਾਨ-ਏ-ਪੰਜਾਬ’’ ਅਤੇ ਪੁਸਤਕ ਲੋਕ ਅਰਪਣ/ਕਵੀ ਦਰਬਾਰ ਸਮਾਗਮ ਅੱਜ

ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ‘‘ਜਸ਼ਨ-ਏ-ਸਨਮਾਨ – ਸ਼ਾਨ-ਏ-ਪੰਜਾਬ’’ ਅਤੇ ਪੁਸਤਕ ਲੋਕ ਅਰਪਣ/ਕਵੀ ਦਰਬਾਰ ਸਮਾਗਮ ਅੱਜ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਪਰੈਲ:

ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵੱਲੋਂ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਪੰਜਾਬ ਦੀ ਨਾਮੀ ਸਾਹਿਤਕ ਸੰਸਥਾ ਸਾਹਿਤਕ – ਸਿਤਾਰੇ ਤਰਨਤਾਰਨ ਵਲੋਂ  ਦਿੱਤੇ ਗਏ ‘‘ਸ਼ਾਨ-ਏ-ਪੰਜਾਬ’’ ਅਵਾਰਡ ਮਿਲਣ ਤੇ ਸੰਸਥਾ ਦੇ ਸਮੂਹ ਮੈਂਬਰਾਂ, ਸਾਹਿਤਕਾਰਾਂ, ਕਵੀਆਂ ਅਤੇ ਬੁੱਧੀਜੀਵੀਆਂ ਵਲੋਂ ਖੁਸ਼ੀ ਨੂੰ ਸਾਂਝਾ ਕਰਨ ਲਈ ਮਿਤੀ 05-04-2025 ਸ਼ਾਮ 3.00 ਵਜੇ ਬਾਅਦ ਦੁਪਹਿਰ ਸੈਣੀ ਭਵਨ ਸੈਕਟਰ-24, ਚੰਡੀਗੜ੍ਹ (ਸਾਹਮਣੇ ਬੱਤਰਾ ਥੀਏਟਰ) ਵਿਖੇ ‘‘ਜਸ਼ਨ-ਏ-ਸਨਮਾਨ – ਸ਼ਾਨ-ਏ-ਪੰਜਾਬ’’ ਸਮਾਗਮ ਅਤੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਪੁਸਤਕ ਸ਼ੇਰੇ-ਏ-ਪੰਜਾਬ ਦੇ ਹਿੰਦੀ ਅਨੁਵਾਦ (ਅਨੁਵਾਦਕ ਸ੍ਰੀ ਪ੍ਰੇਮ ਵਿਜ) ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।

ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਪ੍ਰਧਾਨ ਸ੍ਰੀ ਪ੍ਰੇਮ ਵਿਜ ਵਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਇਸ ਸਮਾਗਮ ਵਿੱਚ ਟ੍ਰਾਈਸਿਟੀ ਦੇ ਉੱਘੇ ਸਾਹਿਤਕਾਰ, ਬੁੱਧੀਜੀਵੀ ਅਤੇ ਕਵੀ ਹਾਜ਼ਰੀ ਭਰਨਗੇ। ਸਮਾਗਮ ਦੇ ਮੁੱਖ ਮਹਿਮਾਨ ਡਾ. ਹਨਵੰਤ ਸਿੰਘ ਪੀ.ਟੀ.ਸੀ. ਸਿਮਰਨ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਕੇ.ਕੇ. ਸਾਰਦਾ ਪ੍ਰਧਾਨ ਖਾਦੀ ਸੇਵਾ ਸੰਘ ਕਰਨਗੇ, ਜਦੋਂਕਿ ਵਿਸ਼ੇਸ਼ ਮਹਿਮਾਨ ਸੀਨੀਅਰ ਸਾਹਿਤਕਾਰ ਸ੍ਰੀ ਪ੍ਰੇਮ ਵਿਜ ਸ਼ਿਰਕਤ ਕਰਨਗੇ। ਇਸ ਪੁਸਤਕ ਤੇ ਪਰਚੇ ਦੀ ਪੇਸ਼ਕਾਰੀ ਹਿੰਦੀ ਦੀ ਪ੍ਰਸਿੱਧ ਸਾਹਿਤਕਾਰ ਡਾ. ਸੰਗੀਤਾ ਸ਼ਰਮਾ ਕੁੰਦਰਾ ਕਰਨਗੇ। ਉਨ੍ਹਾਂ ਸਮੂਹ ਸਾਹਿਤਕਾਰਾਂ ਨੂੰ ਸਤਿਕਾਰ ਸਹਿਤ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *