Breaking
www.sursaanjh.com > ਅੰਤਰਰਾਸ਼ਟਰੀ > ਦਵਿੰਦਰ ਕੌਰ ਢਿਲੋਂ ਦਾ ਕਾਵਿ-ਸੰਗ੍ਰਹਿ “ਮੁਹੱਬਤਾਂ ਦੇ ਦੀਪ” ਲੋਕ-ਅਰਪਣ – ਗੁਰਦਰਸ਼ਨ ਸਿੰਘ ਮਾਵੀ 

ਦਵਿੰਦਰ ਕੌਰ ਢਿਲੋਂ ਦਾ ਕਾਵਿ-ਸੰਗ੍ਰਹਿ “ਮੁਹੱਬਤਾਂ ਦੇ ਦੀਪ” ਲੋਕ-ਅਰਪਣ – ਗੁਰਦਰਸ਼ਨ ਸਿੰਘ ਮਾਵੀ 

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਮਾਰਚ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਕੇਂਦਰ ਦੀ ਜਨਰਲ ਸਕੱਤਰ ਦਵਿੰਦਰ ਕੌਰ ਢਿੱਲੋਂ ਦਾ ਕਾਵਿ-ਸੰਗ੍ਰਹਿ “ਮੁਹੱਬਤਾਂ ਦੇ ਦੀਪ” ਲੋਕ-ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ: ਜੇ.ਐੱਸ. ਖੁਸ਼ਦਿਲ (ਸਾਬਕਾ ਜਿਲ੍ਹਾ ਅਤੇ ਸੈਸ਼ਨ ਜੱਜ), ਡਾ: ਅਵਤਾਰ ਸਿੰਘ ਪਤੰਗ, ਪਰਮਜੀਤ ਕੌਰ ਪਰਮ, ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਅਤੇ ਲੇਖਿਕਾ ਦਵਿੰਦਰ ਕੌਰ ਢਿੱਲੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵਲੋਂ ਕਿਤਾਬ ਵਿਚੋਂ ਗਾਏ ਗੀਤ ਨਾਲ ਹੋਈ। ਪ੍ਰਤਾਪ ਪਾਰਸ, ਦਰਸ਼ਨ ਤਿਊਣਾ, ਭਰਪੂਰ ਸਿੰਘ, ਸਿਮਰਜੀਤ ਗਰੇਵਾਲ, ਦਰਸ਼ਨ ਸਿੱਧੂ, ਨਰਿੰਦਰ ਕੌਰ ਲੌਂਗੀਆ ਨੇ ਵੀ ਕਿਤਾਬ ਵਿਚੋਂ ਗੀਤ ਸੁਣਾਏ। ਪ੍ਰਧਾਨਗੀ ਮੰਡਲ ਵਲੋਂ ਪੁਸਤਕ ਦਾ ਲੋਕ-ਅਰਪਣ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।
ਪਰਚਾ ਪੜ੍ਹਦਿਆਂ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਵਿਤਾ ਲਿਖਣੀ ਕਰਤਾਰੀ ਵਰਤਾਰਾ ਹੈ। ਕਵਿਤਾ ਰੱਬ ਨੂੰ ਪਾਉਣ ਦੀ ਭਾਸ਼ਾ ਹੈ। ਇਸ ਕਿਤਾਬ ਵਿਚ ਦਵਿੰਦਰ ਢਿਲੋਂ ਨੇ ਬਹੁਤ ਸਾਰੇ ਸਮਾਜਿਕ ਵਿਸ਼ੇ ਛੋਹੇ ਹਨ। ਪਰਮਜੀਤ ਪਰਮ ਨੇ ਕਿਹਾ ਕਿ ਕਿਤਾਬ ਛੇ ਸਾਲ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ ਜੋ ਵਧੀਆ ਪਿਆਰ, ਮੁਹੱਬਤ ਅਤੇ ਸਮਾਜ ਸੁਧਾਰ ਦੇ ਸੁਨੇਹੇ ਦਿੰਦੀ ਹੈ।ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਦਵਿੰਦਰ ਕੌਰ ਗਾਉਣ ਤੋਂ ਲਿਖਣ ਵੱਲ ਪਰਤੀ ਹੈ ਜੋ ਇਸ ਦੇ ਦ੍ਰਿੜ ਇਰਾਦੇ ਦੀ ਮਿਸਾਲ ਹੈ। ਉਸ ਨੇ ਸਭ ਲੇਖਕਾਂ ਨੂੰ ਸਮਾਜਿਕ ਅਤੇ ਮਿਆਰੀ ਸਾਹਿਤ ਲਿਖਣ ਦੀ ਅਪੀਲ ਕੀਤੀ। ਸ੍ਰ. ਜੇ. ਐੱਸ.ਖੁਸ਼ਦਿਲ ਨੇ ਆਪਣੇ ਭਾਸ਼ਣ ਵਿਚ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਚਾਹੀਦਾ ਹੈ। ਚੰਗਾ ਸਰੋਤਾ ਵਧੀਆ ਲਿਖ ਸਕਦਾ ਹੈ। ਇਸ ਮੌਕੇ ਮਹਿਮਾਨਾਂ ਅਤੇ ਸਹਿਯੋਗੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਅਖੀਰ ਵਿਚ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਕੀਤਾ।
ਗੁਰਦਰਸ਼ਨ ਸਿੰਘ ਮਾਵੀ – ਫੋਨ 98148 51298

Leave a Reply

Your email address will not be published. Required fields are marked *