www.sursaanjh.com > ਚੰਡੀਗੜ੍ਹ/ਹਰਿਆਣਾ > ਦਾਸ ਐਸੋਸੀਏਟ ਵੱਲੋਂ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਮਨਾਈ ਗਈ ਸ੍ਰੀ ਹਨੂੰਮਾਨ ਜੈਅੰਤੀ : ਰਵੀ ਸ਼ਰਮਾ

ਦਾਸ ਐਸੋਸੀਏਟ ਵੱਲੋਂ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਮਨਾਈ ਗਈ ਸ੍ਰੀ ਹਨੂੰਮਾਨ ਜੈਅੰਤੀ : ਰਵੀ ਸ਼ਰਮਾ

ਦਾਸ ਐਸੋਸੀਏਟ ਵੱਲੋਂ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਮਨਾਈ ਗਈ ਸ੍ਰੀ ਹਨੂੰਮਾਨ ਜੈਅੰਤੀ : ਰਵੀ ਸ਼ਰਮਾ
ਚੰਡੀਗੜ੍ਹ 23 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਅੱਜ ਮੁੱਲਾਂਪੁਰ ਗਰੀਬਦਾਸ ਵਿਖੇ ਵੱਖ-ਵੱਖ ਥਾਵਾਂ ‘ਤੇ ਸ੍ਰੀ ਹਨੂੰਮਾਨ ਜੈਅੰਤੀ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ। ਇਸੇ ਤਹਿਤ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਦੀ ਅਗਵਾਈ ਹੇਠ ਗੋਲੂ ਪਹਿਲਵਾਨ ਦੇ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਸ੍ਰੀ ਹਨੂੰਮਾਨ ਮੰਦਰ ਵਿਖੇ ਸ੍ਰੀ ਹਨੂੰਮਾਨ ਜੈਅੰਤੀ ਮੌਕੇ ਧਾਰਮਿਕ ਪ੍ਰੋਗਰਾਮ ਉਲੀਕਿਆ ਗਿਆ।
ਗੱਲਬਾਤ ਕਰਦਿਆਂ ਸ੍ਰੀ ਰਵੀ ਸ਼ਰਮਾ ਨੇ ਦੱਸਿਆ ਕਿ ਅੱਜ ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਗੋਲੂ ਪਹਿਲਵਾਨ ਦੇ ਅਖਾੜੇ ਵਿੱਚ ਹੀ ਸਥਾਪਿਤ ਸ੍ਰੀ ਹਨੂੰਮਾਨ ਮੰਦਰ ਵਿਚ ਸ੍ਰੀ ਹਨੂੰਮਾਨ ਜੈਅੰਤੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਹਿਲਾਂ ਸ੍ਰੀ ਹਨੂੰਮਾਨ ਜੀ ਦੀ ਮੂਰਤੀ ਦਾ ਤਾਜ਼ਾ ਫੁੱਲਾਂ ਅਤੇ ਅਤਰ ਫੁਲੇਲ ਲਾ ਕੇ ਸੁੰਦਰ ਸ਼ਿੰਗਾਰ ਕੀਤਾ ਗਿਆ। ਉਪਰੰਤ ਸ੍ਰੀ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ।
ਇਸ ਮੌਕੇ ਰਾਮ ਲੀਲਾ ਕਮੇਟੀ ਮੁੱਲਾਂਪੁਰ ਗਰੀਬਦਾਸ, ਮਾਤਾ ਜੈਅੰਤੀ ਦੇਵੀ ਮੰਦਰ ਲੰਗਰ ਕਮੇਟੀ ਮੁੱਲਾਂਪੁਰ ਗਰੀਬਦਾਸ, ਜਾਗਰਣ ਕਮੇਟੀ ਤੋਂ ਇਲਾਵਾ ਵੱਖ-ਵੱਖ ਸਨਾਤਨ ਧਾਰਮਿਕ ਕਮੇਟੀਆਂ ਦੇ ਮੁੱਖ ਸੇਵਾਦਾਰਾਂ ਅਤੇ ਮੈਂਬਰਾਂ ਵੱਲੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ। ਇਸ ਮੌਕੇ ਅਖਾੜੇ ਦੇ ਸੰਚਾਲਕ ਗੋਲੂ ਪਹਿਲਵਾਨ ਤੋਂ ਇਲਾਵਾ ਸਾਰੇ ਪਹਿਲਵਾਨਾਂ ਨੇ ਅਤੇ ਆਸ-ਪਾਸ ਦੇ ਇਲਾਕਿਆਂ ਤੇ ਮੁੱਲਾਂਪੁਰ ਗਰੀਬਦਾਸ ਦੀਆਂ ਸੰਗਤਾਂ ਵੱਲੋਂ ਪਹੁੰਚ ਕੇ ਮੰਦਰ ਵਿੱਚ ਨਮਸਤਕ ਹੋਣ ਉਪਰੰਤ ਸੁੰਦਰ ਕਾਂਡ ਪਾਠ ਸੁਣਿਆ ਗਿਆ। ਰਵੀ ਸ਼ਰਮਾ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮ ਪਿੰਡ ਦੀ ਭਾਈਚਾਰਕ ਸਾਂਝ ਨਾਲ ਹੀ ਬਣਦੇ ਹਨ।
ਵਰਨਣਯੋਗ ਹੈ ਕਿ ਸ੍ਰੀ ਸ਼ਰਮਾ, ਸੰਗਤਾਂ ਦੇ ਸਹਿਯੋਗ ਨਾਲ ਹਮੇਸ਼ਾ ਇਲਾਕੇ ਵਿਚ ਸਮਾਜ ਭਲਾਈ ਦੇ ਕੰਮਾਂ ਨੂੰ ਸਿਰੇ ਚੜ੍ਹਾਉਂਦੇ ਰਹਿੰਦੇ ਹਨ। ਸਭ ਧਰਮਾਂ ਦੇ ਸਤਿਕਾਰ ਵਜੋਂ ਸਭ ਧਰਮਾਂ ਦੇ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਦਾਸ ਐਸੋਸੀਏਟ ਦੇ ਵਿਹੜੇ ਵਿੱਚ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਧਰਮ ਸਾਨੂੰ ਆਪਸੀ ਭੇਦਭਾਵ ਦੀ ਸਿਖਿਆ ਨਹੀਂ ਦਿੰਦਾ। ਧਰਮ ਗੁਰੂ ਜਾਂ ਗੁਰੂ ਬਾਣੀ ਰਾਹੀਂ ਹਮੇਸ਼ਾ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਜਾਂਦਾ ਹੈ। ਸੋ ਸਾਨੂੰ ਸਭ ਨੂੰ ਰਲ-ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਗੁਰਜੀਤ ਸਿੰਘ ਪੂਨੀਆ, ਵਿਜੇ ਆਰੀਆ, ਗੌਰਵ ਗੁਪਤਾ, ਜਸਵੀਰ ਸਿੰਘ ਸਿੱਧੂ, ਤਰਲੋਚਨ ਸਿੰਘ ਪੂਨੀਆ, ਬਲਵੀਰ ਸਿੰਘ ਪੂਨੀਆ, ਸੇਠੀ ਪੰਡਤ, ਸੁੱਚਾ ਸਿੰਘ ਮੱਲ, ਅਸ਼ੋਕ ਪੁਰੀ, ਰੀਟਾ ਰਾਣੀ, ਰਾਜੂ,ਭੇਜਾ, ਮੈਡਮ ਸਪਨਾ, ਮੈਡਮ ਸਿਸਕਾ, ਹੈਪੀ, ਤੇਜਪਾਲ ਲਟਾਵਾ ਮੁੱਲਾਂਪੁਰ ਗਰੀਬਦਾਸ, ਬਾਵਾ ਬਰਤਨ ਸਟੋਰ, ਅਬਦੁਲ ਸਤਾਰ, ਜਸਪੂਰਨ ਪਹਿਲਵਾਨ ਅਤੇ ਦਾਸ ਐਸੋਸੀਏਟ ਦੀ ਪੂਰੀ ਟੀਮ ਵੱਲੋਂ ਵੀ ਨਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।

Leave a Reply

Your email address will not be published. Required fields are marked *