ਦਿ ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਦੇ ਐਨਸੀਸੀ ਇੰਚਾਰਜ ਅਸਿ. ਪ੍ਰੋ. ਚਮਕੌਰ ਸਿੰਘ ਨੂੰ ਮਿਲ਼ਿਆ ਲੈਫਟੀਨੈਂਟ ਦਾ ਰੈਂਕ
20 ਪੰਜਾਬ ਐਨਸੀਸੀ ਬਟਾਲੀਅਨ, ਬਠਿੰਡਾ ਦੇ ਕਮਾਡਿੰਗ ਅਫ਼ਸਰ ਕਰਨਲ ਕੇ. ਐਸ. ਮਾਥੁਰ ਵੱਲੋਂ ਪ੍ਰਦਾਨ ਕੀਤਾ ਗਿਆ ਇਹ ਰੈਂਕ


ਬੋੜਾਵਾਲ਼ ਕਾਲਜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਜੂਨ:
ਦਿ ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਾਲ ਦੇ ਐਨਸੀਸੀ ਇੰਚਾਰਜ ਅਸਿ. ਪ੍ਰੋ. ਚਮਕੌਰ ਸਿੰਘ ਨੂੰ 20 ਪੰਜਾਬ ਐਨਸੀਸੀ ਬਟਾਲੀਅਨ, ਬਠਿੰਡਾ ਦੇ ਕਮਾਡਿੰਗ ਅਫ਼ਸਰ ਕਰਨਲ ਕੇ. ਐਸ. ਮਾਥੁਰ ਵੱਲੋਂ ਲੈਫਟੀਨੈਂਟ ਦਾ ਰੈਂਕ ਪ੍ਰਦਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਜਿੱਥੇ ਲੈਫਟੀਨੈਂਟ ਚਮਕੌਰ ਸਿੰਘ ਨੂੰ ਵਧਾਈਆਂ ਦਿੱਤੀਆਂ, ਉੱਥੇ ਨਾਲ ਹੀ ਉਹਨਾਂ ਨੇ ਕਰਨਲ ਕੇ. ਐਸ. ਮਾਥੁਰ ਸਾਹਿਬ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਡੀਨ ਓਪਰੇਸ਼ਨਜ ਪ੍ਰੋ. ਸੁਰਜਨ ਸਿੰਘ ਨੇ ਲੈਫਟੀਨੈਂਟ ਚਮਕੌਰ ਸਿੰਘ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਹੁਣ ਤੁਹਾਡੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਕਾਲਜ ਦੀ ਐਨਸੀਸੀ ਯੂਨਿਟ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਲਈ ਹੋਰ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਕਾਲਜ ਦੇ ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਨੇ ਇਸ ਲਈ ਕਰਨਲ ਕੇ. ਐਸ. ਮਾਥੁਰ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਲੈਫਟੀਨੈਂਟ ਚਮਕੌਰ ਸਿੰਘ ਨੂੰ ਵੀ ਦਿਲੀ ਮੁਬਾਰਕਬਾਦ ਦਿੱਤੀ।

