www.sursaanjh.com > ਅੰਤਰਰਾਸ਼ਟਰੀ > ਦੋ ਪੁਸਤਕਾਂ ਪੰਜਾਬ ਨੂੰ ਨਸ਼ਿਆਂ ਦਾ ਸੇਕ ਅਤੇ ਆਓ ਰਲ-ਮਿਲ ਸੋਚੀਏ ਲੋਕ-ਅਰਪਣ ਤੇ ਸੰਵਾਦ – ਦੀਪਕ ਸ਼ਰਮਾ ਚਨਾਰਥਲ

ਦੋ ਪੁਸਤਕਾਂ ਪੰਜਾਬ ਨੂੰ ਨਸ਼ਿਆਂ ਦਾ ਸੇਕ ਅਤੇ ਆਓ ਰਲ-ਮਿਲ ਸੋਚੀਏ ਲੋਕ-ਅਰਪਣ ਤੇ ਸੰਵਾਦ – ਦੀਪਕ ਸ਼ਰਮਾ ਚਨਾਰਥਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਪਰੈਲ:

ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਉੱਘੀ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ ਦੀਆਂ ਸਮਾਜ ਨੂੰ ਚੇਤਨ ਕਰਨ ਵਾਲੀਆਂ ਦੋ ਪੁਸਤਕਾਂ ਪੰਜਾਬ ਨੂੰ ਨਸ਼ਿਆਂ ਦਾ ਸੇਕ ਅਤੇ ਆਓ ਰਲਮਿਲ ਸੋਚੀਏ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਪ੍ਰੋਗਰਾਮ ਮਿਤੀ 19 ਅਪ੍ਰੈਲ, 2025 ਦਿਨ ਸ਼ਨੀਵਾਰਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨਸੈਕਟਰ-16-ਬੀਚੰਡੀਗੜ੍ਹ ਵਿਖੇ ਕੀਤਾ ਜਾਵੇਗਾ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਰੇਣੂਕਾ ਸਲਵਾਨ ਸ਼ਾਮਿਲ ਰਹੇ ਹਨ, ਜਦਕਿ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕੀਤੀ ਜਾਵੇਗੀ। ਇਸੇ ਤਰ੍ਹਾਂ ਮੁੱਖ ਬੁਲਾਰਿਆਂ ਵਜੋਂ ਜਗਤਾਰ ਸਿੰਘ ਭੁੱਲਰ ਅਤੇ ਬਲਕਾਰ ਸਿੱਧੂ ਸ਼ਾਮਿਲ ਹੋਣਗੇ।

ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦਿੱਤਾ ਗਿਆ ਹੈ।

Leave a Reply

Your email address will not be published. Required fields are marked *