Breaking
www.sursaanjh.com > ਸਿੱਖਿਆ > ਧਰਤੀ ਦਿਵਸ ਮੌਕੇ ਧਰਤੀ ਨੂੰ ਸੁਰੱਖਿਅਤ ਰੱਖਣ ਦਾ ਪ੍ਰਣ ਕਰੀਏ

ਧਰਤੀ ਦਿਵਸ ਮੌਕੇ ਧਰਤੀ ਨੂੰ ਸੁਰੱਖਿਅਤ ਰੱਖਣ ਦਾ ਪ੍ਰਣ ਕਰੀਏ

ਧਰਤੀ ਦਿਵਸ ਮੌਕੇ ਧਰਤੀ ਨੂੰ ਸੁਰੱਖਿਅਤ ਰੱਖਣ ਦਾ ਪ੍ਰਣ ਕਰੀਏ
ਚੰਡੀਗੜ੍ਹ 21 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਵਧਦੇ ਪ੍ਰਦੂਸ਼ਨ ਨੂੰ ਰੋਕਣ ਤੇ ਧਰਤੀ ਨੂੰ ਸੁਰੱਖਿਅਤ ਰੱਖਣ ਲਈ ਹਰ ਸਾਲ 22 ਅਪ੍ਰੈਲ ਨੂੰ ਵਿਸ਼ਵ ਧਰਤੀ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਲੋ ਮਾਨਤਾ ਪ੍ਰਾਪਤ ਇਹ ਵਿਸ਼ਵ ਦਿਹਾੜਾ ਵਾਤਾਵਰਣ ਪ੍ਰੇਮੀਆਂ ਤੇ ਧਰਤੀ ਹੇਠਲੇ ਪਾਣੀ ਨੂੰ ਸਾਫ਼ ਸੁਥਰਾ ਰੱਖਣ ਵਾਲੇ ਚਿੰਤਾਤੁਰ ਨਾਗਰਿਕਾਂ ਵਲੋ ਮਨਾਇਆ ਜਾਂਦਾ ਹੈ।
ਉੱਘੇ ਵਾਤਾਵਰਣ ਪ੍ਰੇਮੀ ਤੇ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਸਮਾਜ ਸੇਵੀ ਸ਼ਰਨਜੀਤ ਸਿੰਘ ਤਸੌਲੀ ਅਤੇ ਡਾ ਜਗਵਿੰਦਰ ਸਿੰਘ ਕੁੱਬਾਹੇੜੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਰੁੱਖ ਲਗਾਉਣ ਦੀ ਬਜਾਏ ਰੁੱਖਾਂ ਨੂੰ ਕਟਾਉਣ ‘ਤੇ ਲੱਗੇ ਰਹੇ ,ਤਾਂ ਧਰਤੀ ਸਮੇਤ ਸਮੁੱਚਾ ਚੋਗਿਰਦਾ ਪ੍ਰਦੂਸ਼ਨ ਦੀ ਜਕੜ ਤੋਂ ਬਚਾਉਣਾ ਬਹੁਤ ਮੁਸ਼ਕਲ ਹੋ ਜਾਵੋਗਾ ਤੇ ਫਿਰ ਜੀਵਨ ਜਿਊਣਾ ਹੋਰ ਵੀ ਮੁਸ਼ਕਲ ਹੋ ਜਾਵੇਗੀ। ਇਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਕੋਈ ਵੀ ਜ਼ਿੰਮੇਵਾਰੀ ਸਰਕਾਰਾਂ ਜਾਂ ਹੋਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਨਾ ਛੱਡੀਏ ਬਲਕਿ ਆਪ ਅੱਗੇ ਹੋ ਕੇ ਵਾਤਾਵਰਣ ਪ੍ਰਤੀ ਜਾਗੀਏ ਤੇ ਹੋਰਾਂ ਨੂੰ ਵੀ ਜਗਾਈਏ ਤਾਂ ਜੋ ਜੀਵਨ ਸੁਖਾਲਾ ਬੀਤ ਸਕੇ।
ਉਨ੍ਹਾਂ ਕਿਹਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਪਲਾਸਟਿਕ ਦੀ ਵਰਤੋ ਨਾ ਦੇ ਬਰਾਬਰ ਕਰੀਏ। ਸਾਨੂੰ ਹੁਣ ਜਾਗਰੂਕ ਹੋਣ ਦੀ ਜ਼ਰੂਰਤ ਹੈ। ਸਾਨੂੰ ਖੁਦ ਅੱਗੇ ਆਉਣਾ ਪਵੇਗਾ, ਅਪਣਾ ਕਰੱਤਵ ਨਿਭਾਉਣਾ ਪਵੇਗਾ ਅਤੇ ਆਓ ਆਪਾਂ ਪ੍ਰਣ ਕਰੀਏ ਕਿ ਅਸੀਂ ਧਰਤੀ ਨੂੰ ਨੁਕਸਾਨ ਨਹੀਂ ਹੋਣ ਦੇਵਾਂਗੇ।

Leave a Reply

Your email address will not be published. Required fields are marked *