Breaking
www.sursaanjh.com > ਅੰਤਰਰਾਸ਼ਟਰੀ > ਨਵੀਂ ਉਮੰਗ/ ਰੁਪਿੰਦਰ ਕੌਰ

ਨਵੀਂ ਉਮੰਗ/ ਰੁਪਿੰਦਰ ਕੌਰ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 1 ਅਗਸਤ:
ਨਵੀਂ ਉਮੰਗ ਤੇ ਨਵੀਂ ਸੋਚ ਨਾਲ
ਕਰਿਆ ਸਕਾਊਟ ਗਾਈਡ ‘ਚ ਪ੍ਰਵੇਸ਼।
ਸੁਣ ਕੇ ਸੈਕ੍ਰੇਟਰੀ ਸਾਹਿਬ ਦੀਆਂ ਗੱਲਾਂ
ਦਿਲ ਤੋਂ ਮੰਨਾਂ ਸਾਰੇ ਆਦੇਸ਼।
ਲਾਰਡ ਰਾਬਰਟ ਤੇ ਓਲੇਵ
ਐਸਟੀ ਕਲੇਅਰ ਦਾ ਸੁਣ ਕੇ ਇਤਿਹਾਸ।
ਪਤਾ ਲੱਗਿਆ ਉਹਨਾਂ ਦੇ ਜਜ਼ਬੇ
ਤੇ ਜੀਵਨ ਬਾਰੇ ਖਾਸ।
ਅਲੱਗ ਹੀ ਮਜ਼ਾ ਸੀ
ਅਨੁਸ਼ਾਸ਼ਨ ਨੂੰ ਅਪਣਾਉਣ ਦਾ।
ਆਪ ਸਿੱਖ ਕੇ ਤੇ ਅੱਗੇ
ਹੋਰਾਂ ਨੂੰ ਸਿਖਾਉਣ ਦਾ।
ਹਰ ਚਾਨਣ ਮੁਨਾਰੇ ‘ਤੇ
ਪ੍ਰਾਰਥਨਾ ਗਾਣ ਦਾ।
ਤੇ ਸਕਾਊਟ ਗਾਈਡ
ਝੰਡਾ ਲਹਿਰਾਉਣ ਦਾ।
ਸਿੱਖਿਆ ਅੱਜ ਸਲਿਊਟ ਤੇ
ਕਲੈਪ ਗੋ ਤਾੜੀ ਮਾਰਨਾ।
ਸਕਾਊਟ ਐਂਡ ਗਾਈਡ ਨਾਲ ਜੁੜ ਕੇ
ਅਸੀਂ ਨਵਾਂ ਸਮਾਜ ਉਸਾਰਨਾ।
ਰੁਪਿੰਦਰ ਕੌਰ, GHS- 53 ਚੰਡੀਗੜ੍ਹ

Leave a Reply

Your email address will not be published. Required fields are marked *