www.sursaanjh.com > Uncategorized > ਨਵੇਂ ਚੰਡੀਗੜ੍ਹ ਵਿੱਚ ਚੱਲਦਾ ਪੁਰਾਣਾ ਜੂਆ-ਸੱਟਾ ਬਾਜ਼ਾਰ ਪੁਲਿਸ ਨੂੰ ਨਹੀਂ ਖ਼ਬਰ

ਨਵੇਂ ਚੰਡੀਗੜ੍ਹ ਵਿੱਚ ਚੱਲਦਾ ਪੁਰਾਣਾ ਜੂਆ-ਸੱਟਾ ਬਾਜ਼ਾਰ ਪੁਲਿਸ ਨੂੰ ਨਹੀਂ ਖ਼ਬਰ

ਨਵੇਂ ਚੰਡੀਗੜ੍ਹ ਵਿੱਚ ਚੱਲਦਾ ਪੁਰਾਣਾ ਜੂਆ-ਸੱਟਾ ਬਾਜ਼ਾਰ ਪੁਲਿਸ ਨੂੰ ਨਹੀਂ ਖ਼ਬਰ
ਚੰਡੀਗੜ੍ਹ 17 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਨਿਊ ਚੰਡੀਗੜ੍ਹ ਵਿੱਚ ਤਬਦੀਲ ਹੋਇਆ ਮੁੱਲਾਂਪੁਰ ਗਰੀਬਦਾਸ ਘਾੜ ਇਲਾਕਾ ਦਾ ਕੇਂਦਰ ਬਿੰਦੂ ਹੈ ਪਰ ਤਰੱਕੀ ਦੇ ਨਾਲ ਨਾਲ ਖੇਤਰ ਵਿੱਚ ਮਾੜੀਆ ਅਲਾਮਤਾਂ ਵੀ ਪਲ ਰਹੀਆਂ ਹਨ। ਆਏ ਦਿਨ ਵੱਧਦੀ ਆਬਾਦੀ ਨਾਲ ਸਮੱਸਿਆਵਾਂ ਵੀ ਵਧਣਗੀਆਂ ਪਰ ਅਸੀ ਸਿਰਫ਼ ਸੱਟੇ ਬਾਜ਼ਾਰ ਦੀ ਹੀ ਗੱਲ ਕਰਾਂਗੇ ਕਿ ਮੁੱਲਾਂਪੁਰ ਕਸਬੇ ਚ ਸੱਟਾ ਤੇ ਜੂਆ ਦਾ ਕਾਰੋਬਾਰ ਵੀ ਚੱਲਦਾ ਹੈ।
ਮੁੱਲਾਂਪੁਰ ਬੈਰੀਅਰ ਵਿੱਚ ਬਣੀਆਂ ਦੁਕਾਨਾਂ ਚ ਬਿੰਨ ਰੋਕ ਟੋਕ ਸਰਕਾਰੀ ਲਾਟਰੀ ਦੀ ਆੜ ਚ ਜੂਆ (ਸੱਟਾ) ਲਾਇਆ – ਖੇਡਿਆ ਜਾਂਦਾ ਹੈ। ਇਸ ਸੰਬੰਧੀ ਮੁਲਾਂਪੁਰ ਥਾਣੇ ਦੇ ਇੰਚਾਰਜ ਸਾਹਿਬ ਨੂੰ ਕੋਈ ਖ਼ਬਰ ਨਹੀਂ ਕਿ ਮੁੱਲਾਪੁਰ ਚ ਸੱਟੇ ਦਾ ਗੋਰਖ ਧੰਦਾ ਵੀ ਚੱਲਦਾ ਹੈ। ਬਲਕਿ ਐਸ.ਐਸ.ਓ. ਮੁੱਲਾਂਪੁਰ ਨੇ ਦਾਅਵਾ ਕਰਦਿਆਂ ਕਿਹਾ ਕਿ ਮੇਰੇ ਹੁੰਦੇ ਹੋਏ ਸੱਟਾ ਲੱਗਣਾ ਸੰਭਵ ਹੀ ਨਹੀਂ ਹੈ। ਦੱਸ ਦਈਏ ਕਿ ਸਦਰ ਥਾਣੇ ਸਮੇਤ ਡੀਐਸਪੀ ਸਾਹਿਬ ਦਾ ਦਫ਼ਤਰ ਵੀ ਮੁੱਲਾਪੁਰ ਵਿੱਚ ਹੀ ਹੈ, ਫਿਰ ਵੀ ਸੱਟਾ ਕਾਰੋਬਾਰੀ ਸਰਗਰਮ ਹਨ।
ਪੰਜਾਬ-ਚੰਡੀਗੜ੍ਹ ਮੁੱਲਾਂਪੁਰ ਬੈਰੀਅਰ ਤੇ ਹਰ ਸਮੇਂ ਪੁਲਿਸ ਨਾਕੇ ਤੇ ਤਾਇਨਾਤ ਵੀ ਰਹਿੰਦੀ ਹੈ, ਫਿਰ ਵੀ ਸੱਟਾ ਚੱਲਦਾ ਹੈ। ਇਸ ਪੱਤਰਕਾਰ ਵੱਲੋਂ  ਲਗਾਤਾਰ ਕਈ  ਦਿਨ ਉਹ ਪਰਚੀਆਂ ਲਈਆ ਗਈਆ,  ਜਿਨ੍ਹਾਂ ਰਾਹੀਂ ਸੱਟੇ ਦਾ ਨੰਬਰ ਲਿਖਿਆ ਜਾਂਦਾ ਹੈ। ਇਹ ਪਰਚੀ ਤੁਸੀਂ ਖਬਰ ਸਮੇਤ ਦੇਖ ਸਕਦੇ ਹੋ, ਜਿਸ ਪਰਚੀ ਰਾਹੀਂ ਸੱਟੇ ਦਾ ਨੰਬਰ ਲਿਖਿਆ ਜਾਂਦਾ। ਉਸ ਦਾ ਨਤੀਜਾ ਦਿਨ ਵਿੱਚ 2 ਵਾਰ ਸਵੇਰੇ 11 ਵਜੇ ਤੇ ਸ਼ਾਮੀ 6 ਵਜੇ ਆਉਂਦਾ ਹੈ।
ਬੈਰੀਅਰ ਸਮੇਤ ਬਜ਼ਾਰ ਦੀਆ ਹੋਰ ਦੁਕਾਨਾਂ ਤੇ ਵੀ ਪਰਚੀ ਲਿਖੀ ਜਾਂਦੀ ਹੈ, ਅਜਿਹੀ ਖ਼ਬਰ ਵੀ ਮਿਲੀ ਹੈ। ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੱਗਦਾ ਸੀ ਕਿ ਸੱਟੇ ਸਮੇਤ ਹੋਰ ਗੈਰ-ਕਾਨੂੰਨੀ ਕੰਮ ਬੰਦ ਹੋਣਗੇ ਪਰ ਇਹ ਗੱਲਾਂ ਤੇ ਬਿਆਨ ਅਖ਼ਬਾਰ ਦੀਆ ਸੁਰਖੀਆਂ ਹੀ ਬਣ ਕੇ ਰਹਿ ਗਏ ਹਨ, ਜਦਕਿ ਸੱਟਾ-ਜੂਆ ਕਾਰੋਬਾਰੀ ਗਰੀਬ ਲੋਕਾਂ ਦੀਆ ਜੇਬਾਂ ਤੇ ਡਾਕਾ ਮਾਰ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਸਾਫ਼ ਅਕਸ ਵਾਲੇ ਉਚ ਅਧਿਕਾਰੀਆਂ ਤੇ  ਸਰਕਾਰ ਦੀ ਬਦਨਾਮੀ ਕਰਵਾ ਰਿਹਾ ਹੈ।

Leave a Reply

Your email address will not be published. Required fields are marked *