ਨਹੀਂ ਰਹੇ ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ
ਮੋਹਾਲ਼ੀ (ਨੇੜੇ ਬਲੌਂਗੀ) ਵਿਖੇ ਅੱਜ 4.30 ਬਾਅਦ ਦੁਪਹਿਰ ਹੋਵੇਗਾ ਸਸਕਾਰ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 4 ਸਤੰਬਰ:


ਸਾਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਅਤੇ ਉੱਘੇ ਲੇਖਕ ਸੇਵੀ ਰਾਇਤ ਅੱਜ ਸਵੇਰੇ ਇਸ ਫਾਨੀ ਦੁਨੀਆਂ ਤੋਂ ਵਿਦਾ ਹੋ ਗਏ ਹਨ। ਮਿਲ਼ੀ ਜਾਣਕਾਰੀ ਅਨੁਸਾਰ ਖਰੜ ਸਨੀ ਐਨਕਲੇਵ ਵਿਖੇ ਰਹਿ ਰਹੇ ਸੇਵੀ ਰਾਇਤ ਨੇ ਅੱਜ ਸਵੇਰੇ ਦਸ ਵਜੇ ਆਖਰੀ ਸਾਹ ਲਏ। ਵਰਨਣਯੋਗ ਹੈ ਕਿ ਸਾਹਿਤ ਵਿਗਿਆਨ ਕੇਂਦਰ ਰਾਹੀਂ ਉਨ੍ਹਾਂ ਅਨੇਕ ਲੇਖਕਾਂ ਨੂੰ ਸਾਹਿਤ ਨਾਲ਼ ਜੋੜ ਕੇ ਰੱਖਿਆ ਅਤੇ ਉਨ੍ਹਾਂ ਦੀ ਸੁਯੋਗ ਅਗਵਾਈ ਵੀ ਕੀਤੀ।
ਮਰਹੂਮ ਸੇਵੀ ਰਾਇਤ ਨੇ ਕਾਵਿ ਸੰਗ੍ਰਹਿ ਜਿੰਦ-ਪ੍ਰਾਣ, ਜਿਸਮ ਤੋਂ ਜਾਨ ਤੱਕ, ਪ੍ਰਥਾ ਤੋਂ ਪਾਰ, ਖੁੱਲ੍ਹ ਗਏ ਕਿਵਾੜ, ਅਹਿਸਾਸ ਦੇ ਸਬੱਬ, ਹਰਫ ਸਮੇਂ ਦੇ ਹਾਣੀ ਅਤੇ ਵਾਰਤਕ ਫੁਲਵਾੜੀ ਵਿੱਚ ਪਗਡੰਡੀ ਆਦਿ ਪੁਸਤਕਾਂ ਸਾਹਿਤ ਜਗਤ ਦੀ ਝੋਲ਼ੀ ਵਿੱਚ ਪਾਈਆਂ।
ਸਾਹਿਤ ਵਿਗਿਆਨ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਦਾ ਅੰਤਿਮ ਸਸਕਾਰ ਮੋਹਾਲ਼ੀ (ਬਲੌਂਡੀ ਨੇੜੇ) ਵਿਖੇ ਅੱਜ ਬਾਅਦ ਦੁਪਹਿਰ 4.30 ਵਜੇ ਕੀਤਾ ਜਾਵੇਗਾ।

