www.sursaanjh.com > ਚੰਡੀਗੜ੍ਹ/ਹਰਿਆਣਾ > ਨਿਊ ਚੰਡੀਗੜ੍ਹ ਦੇ ਬੈਂਕ ਚੋਂ ਪੈਸੇ ਲੈ ਕੇ ਮੈਨੇਜਰ ਫਰਾਰ

ਨਿਊ ਚੰਡੀਗੜ੍ਹ ਦੇ ਬੈਂਕ ਚੋਂ ਪੈਸੇ ਲੈ ਕੇ ਮੈਨੇਜਰ ਫਰਾਰ

ਨਿਊ ਚੰਡੀਗੜ੍ਹ ਦੇ ਬੈਂਕ ਚੋਂ ਪੈਸੇ ਲੈ ਕੇ ਮੈਨੇਜਰ ਫਰਾਰ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 14 ਫਰਵਰੀ:
ਨਿਊ ਚੰਡੀਗੜ੍ਹ ਤੋਂ ਲੋਕਾਂ ਦਾ ਹਾਰਟ ਫੇਲ੍ਹ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ  ਐਕਸਿਸ ਬੈਂਕ ਦਾ ਮੈਨੇਜਰ ਲੋਕਾਂ ਦੇ ਨਾਲ ਲੱਖਾਂ ਰੁਪਏ ਦਾ ਘਪਲਾ ਕਰ ਕੇ ਫ਼ਰਾਰ ਹੋ ਗਿਆ ਹੈ। ਮੌਕੇ ਤੇ ਪਹੁੰਚਣ ਤੇ ਪਤਾ ਲੱਗਾ ਹੈ ਕਿ ਅੱਜ ਸਵੇਰ ਤੋਂ ਹੀ ਨੇੜਲੇ ਪਿੰਡ ਬਾਂਸੇਪੁਰ ਵਿੱਚ ਮੌਜੂਦ ਐਕਸਿਸ ਬੈਕ ਦੇ ਮੈਨੇਜਰ ਵਲੋਂ ਵੱਡਾ ਘਪਲਾ ਕਰਨ ਦਾ ਪਤਾ ਲੱਗਣ ਤੇ ਬੈਂਕ ਅੱਗੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਬੈਂਕ ਮੈਨੇਜਰ ਉਨ੍ਹਾਂ ਦੇ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ ਹੈ। ਉਨ੍ਹਾਂ ਸਭਨਾਂ ਦੇ ਬੈਂਕ ਖਾਤਿਆਂ ਵਿੱਚੋਂ ਵੱਡੀਆਂ ਵੱਡੀਆਂ ਰਕਮਾਂ ਕਢਾ ਲਈਆ ਗਈਆਂ ਹਨ, ਜਿਸ ਦਾ ਕੁਝ ਲੋਕਾਂ ਨੂੰ ਮੋਬਾਈਲ ਫੋਨ ਤੇ ਮੈਸਜ ਆਇਆ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਮੈਸੇਜ ਵੀ ਨਹੀਂ ਆਇਆ।
ਉਨ੍ਹਾਂ ਬੈਂਕ ਵਿੱਚ ਪਹੁੰਚ ਕੇ ਸਟੇਟਮੈਂਟਾਂ ਕਢਵਾਈਆਂ ਤਾਂ ਘਪਲੇ ਦਾ ਪਤਾ ਲੱਗਾ ਹੈ। ਥਾਣਾ ਮੁੱਲਾਂਪੁਰ ਗਰੀਬਦਾਸ ਤੋਂ ਪੁਲਿਸ ਪਾਰਟੀ ਨੇ ਪਹੁੰਚ ਕੇ ਮੌਕੇ ਤੇ ਮੌਜੂਦ ਲੋਕਾਂ  ਅਤੇ ਬੈਂਕ ਦੇ ਬਾਕੀ ਸਟਾਫ ਮੈਂਬਰਾਂ ਨਾਲ ਗੱਲਬਾਤ ਕੀਤੀ। ਗੱਲਬਾਤ ਕਰਦਿਆਂ ਮੁੱਖ ਅਫਸਰ ਥਾਣਾ ਮੁੱਲਾਂਪੁਰ ਗਰੀਬਦਾਸ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਕਹਿਣ ਮੁਤਾਬਕ ਐਕਸਿਸ ਬੈਂਕ ਦਾ ਮੈਨੇਜਰ ਲੋਕਾਂ ਨਾਲ ਲੱਖਾਂ ਰੁਪਏ ਦਾ ਘਪਲਾ ਕਰ ਗਿਆ ਹੈ। ਇਸ ਸੰਬੰਧੀ ਲੋਕਾਂ ਵੱਲੋਂ ਥਾਣਾ ਮੁੱਲਾਂਪੁਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਿਸ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਨਿਊ ਚੰਡੀਗੜ੍ਹ ਦੇ ਏਰੀਏ ਵਿਚ ਜ਼ਮੀਨਾਂ ਦੇ ਰੇਟ ਆਸਮਾਨ ਛੂਹ ਰਹੇ ਹਨ। ਇਸ ਛੋਟੇ ਬੈਂਕ ਵਿਚ ਕਾਫ਼ੀ ਪੈਸੇ ਜਮਾਂ ਹੋਣ ਬਾਰੇ ਦੱਸਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਖਾਤਾ ਧਾਰਕ ਪ੍ਰੇਸ਼ਾਨ ਵਿੱਚ ਹੀ ਇਧਰ ਉਧਰ ਭਟਕ ਰਹੇ ਸਨ ਤੇ ਪੁਲਿਸ ਫਰਾਰ ਮੈਨੇਜਰ ਦਾ ਸੁਰਾਗ ਲੱਭ ਰਹੀ ਹੈ।

Leave a Reply

Your email address will not be published. Required fields are marked *