www.sursaanjh.com > ਚੰਡੀਗੜ੍ਹ/ਹਰਿਆਣਾ > ਨਿਊ ਚੰਡੀਗੜ੍ਹ ਵਿਖੇ ਬਿਨ੍ਹਾਂ ਕਾਰਨ ਬੰਦ ਕੀਤੀ ਸੜਕ ਕਾਰਨ ਰੋਜ਼ਾਨਾਂ ਹੋ ਰਿਹਾ ਹੈ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ

ਨਿਊ ਚੰਡੀਗੜ੍ਹ ਵਿਖੇ ਬਿਨ੍ਹਾਂ ਕਾਰਨ ਬੰਦ ਕੀਤੀ ਸੜਕ ਕਾਰਨ ਰੋਜ਼ਾਨਾਂ ਹੋ ਰਿਹਾ ਹੈ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ

ਨਿਊ ਚੰਡੀਗੜ੍ਹ ਵਿਖੇ ਬਿਨ੍ਹਾਂ ਕਾਰਨ ਬੰਦ ਕੀਤੀ ਸੜਕ ਕਾਰਨ ਰੋਜ਼ਾਨਾਂ ਹੋ ਰਿਹਾ ਹੈ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ
ਚੰਡੀਗੜ੍ਹ  10 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨਿਊ ਚੰਡੀਗੜ੍ਹ ਸਥਿਤ ਓਮੈਕਸ ਸਿਟੀ ਦੀ ਸੜਕ ਬਿਨ੍ਹਾਂ ਵਜਾ ਬੰਦ ਕੀਤੇ ਜਾਣ ਕਾਰਨ ਰੋਜ਼ਾਨਾਂ ਕੀਮਤੀ ਜਾਨਾਂ ਤੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਓਮੈਕਸ ਵਸਨੀਕ ਮੋਹਤਬਰ ਜਸਵਿੰਦਰ ਸਿੰਘ ਜੱਸਾ, ਬੰਟੀ ਸ਼ਰਮਾਂ ਤੇ ਬੌਬੀ ਠਾਕਰ ਨੇ ਦੱਸਿਆ ਕਿ ਓਮੈਕਸ ਟਾਵਰ ਤੋਂ ਓਮੈਕਸ ਸਿਟੀ ਆਉਣ ਵਾਲੀ ਪੀ ਆਰ 7 ਸੜਕ ਜੋ ਕਿ ਆਉਣ ਜਾਣ ਵਾਲੀ ਡਬਲ ਸੜਕ ਬਣੀ ਹੋਈ ਹੈ। ਇਹ ਸੜਕ ਜੋ ਕਿ ਗਮਾਡਾ ਅਧੀਨ ਆਉਂਦੀ ਹੈ ਇੱਕ ਸਾਈਡ ਤੋਂ ਇਹ ਸੜਕ ਖਰਾਬ ਹੋਣ ਕਾਰਨ ਅੱਠ, ਦਸ ਸਾਲ ਤੋਂ ਬੰਦ ਪਈ ਹੈ, ਜਿਸ ਕਾਰਨ ਇੱਕ ਸਾਈਡ ਹੀ ਆਉਣ ਤੇ ਜਾਣ ਹੋਣ ਕਾਰਨ ਰੋਜ਼ਾਨਾਂ ਹੀ ਭਿਆਨਕ ਐਕਸੀਡੈਂਟ ਹੋ ਰਹੇ ਹਨ।
ਇਸ ਦੌਰਾਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਮਹਿੰਗੇ ਵਾਹਨਾਂ ਦਾ ਆਮ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਅੱਜ ਵੀ ਕਾਰ ਤੇ ਥਾਰ ਦੀ ਟੱਕਰ ਦੌਰਾਨ ਅੰਬਿਕਾਂ ਸਿਟੀ ਦੀ ਵਸਨੀਕ ਮਹਿਲਾ ਨੂੰ ਗੰਭੀਰ ਹਾਲਤ ਵਿੱਚ ਪੀ ਜੀ ਆਈ ਭੇਜਿਆ ਗਿਆ ਹੈ। ਵਸਨੀਕਾਂ ਨੇ ਗਮਾਡਾ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸੜਕ ਨੂੰ ਠੀਕ ਕਰਕੇ ਆਵਾਜਾਈ ਬਹਾਲ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਕੀਮਤੀ ਜਾਨ ਦਾ ਨੁਕਸਾਨ ਨਾ ਹੋ ਸਕੇ।

Leave a Reply

Your email address will not be published. Required fields are marked *