www.sursaanjh.com > ਚੰਡੀਗੜ੍ਹ/ਹਰਿਆਣਾ > ਨਿਰਮਾਣ ਅਧੀਨ ਸੜਕ ਦੀ ਖਸਤਾ ਹਾਲਤ ਦੇ ਰੋਸ ਵਜੋਂ ਧਰਨਾ

ਨਿਰਮਾਣ ਅਧੀਨ ਸੜਕ ਦੀ ਖਸਤਾ ਹਾਲਤ ਦੇ ਰੋਸ ਵਜੋਂ ਧਰਨਾ

ਨਿਰਮਾਣ ਅਧੀਨ ਸੜਕ ਦੀ ਖਸਤਾ ਹਾਲਤ ਦੇ ਰੋਸ ਵਜੋਂ ਧਰਨਾ
ਚੰਡੀਗੜ੍ਹ 15 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨਿਊ ਚੰਡੀਗੜ੍ਹ ਸਥਿਤ ਪੀ ਆਰ – 7 ਰੋਡ ਦੀ ਖ਼ਸਤਾ ਹਾਲਤ ਕਾਰਨ ਦਿਨੋ ਦਿਨ ਵਧ ਰਹੇ ਹਾਦਸਿਆਂ ਦੇ ਰੋਸ ਵਜੋਂ ਆਲ ਰੈਜੀਡੈਂਸ ਐਸ਼ੋਸੀਏਸ਼ਨ ਵੱਲੋਂ ਲੋਕ ਹਿੱਤ ਮਿਸ਼ਨ ਦੇ ਸਹਿਯੋਗ ਨਾਲ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਐਸੋਸੀਏਸ਼ਨ ਦੇ ਆਗੂ ਕੁਲਵਿੰਦਰ ਸਿੰਘ ਅਤੇ ਲੋਕ ਹਿੱਤ ਮਿਸ਼ਨ ਦੇ ਆਗੂ ਸੁਖਦੇਵ ਸਿੰਘ ਸੁੱਖਾ, ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਓਮੈਕਸ ਟਾਵਰ ਤੋਂ ਨਿਊ ਚੰਡੀਗੜ੍ਹ ਰਿਹਾਇਸ਼ੀ ਖੇਤਰ ਨੂੰ ਆ ਰਹੀ ਚਾਰ ਮਾਰਗੀ ਸੜਕ, ਜੋ ਗਮਾਡਾ ਅਧੀਨ ਆ ਰਹੀ ਹੈ ‘ਤੇ ਓਮੈਕਸ ਵੱਲੋਂ ਨਿਰਮਾਣ ਕੀਤਾ ਗਿਆ ਸੀ। ਇਸ ਸੜਕ ਦੇ ਬਿਨ੍ਹਾਂ ਵਜ੍ਹਾ ਲੰਮੇਂ ਸਮੇਂ ਤੋਂ ਖ਼ਸਤਾ ਹਾਲਤ ਹੋਣ ਕਾਰਨ ਰੋਜ਼ਾਨਾ ਹੀ ਐਕਸ਼ੀਡੈਂਟ ਹੁੰਦੇ ਹਨ, ਜਿਸ ਦੌਰਾਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਅਤੇ ਲੋਕਾਂ ਦੇ ਕੀਮਤੀ ਵਾਹਨ ਵੀ ਨੁਕਸਾਨੇ ਜਾ ਚੁੱਕੇ ਹਨ।
ਐਸ਼ੋਸੀਏਸ਼ਨ ਅਤੇ ਮਿਸ਼ਨ ਵੱਲੋਂ ਗਮਾਡਾ ਪ੍ਰਸ਼ਾਸਨ ਨੂੰ ਸੜਕ ਦੀ ਮੁਰੰਮਤ ਕਰਕੇ ਆਵਾਜਾਈ ਬਹਾਲ ਕਰਨ ਲਈ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਸਖ਼ਤ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸੇ ਦੌਰਾਨ ਯੂਥ ਕਾਂਗਰਸੀ ਆਗੂ ਯਾਦਵਿੰਦਰ ਸਿੰਘ ਬੰਨੀ ਕੰਗ ਨੇ ਵੀ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਦਿਆਂ ਗਮਾਡਾ ਦੀ ਮਾੜੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ।
ਕੈਪਸ਼ਨ: ਨਿਊ ਚੰਡੀਗੜ੍ਹ ਵਿਖੇ ਮੁੱਖ ਸੜਕ ਦੀ ਖ਼ਸਤਾ ਹਾਲਤ ਨੂੰ  ਰੋਸ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਦੇ ਵਸਨੀਕ।

Leave a Reply

Your email address will not be published. Required fields are marked *