www.sursaanjh.com > ਚੰਡੀਗੜ੍ਹ/ਹਰਿਆਣਾ > ਨੰਬਰਦਾਰਾਂ ਦੀ ਮਾਜਰੀ ਵਿੱਚ ਮਹੀਨਾਵਾਰ ਮੀਟਿੰਗ ਹੋਈ

ਨੰਬਰਦਾਰਾਂ ਦੀ ਮਾਜਰੀ ਵਿੱਚ ਮਹੀਨਾਵਾਰ ਮੀਟਿੰਗ ਹੋਈ

ਨੰਬਰਦਾਰਾਂ ਦੀ ਮਾਜਰੀ ਵਿੱਚ ਮਹੀਨਾਵਾਰ ਮੀਟਿੰਗ ਹੋਈ
ਚੰਡੀਗੜ੍ਹ 10 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਇਲਾਕੇ ਦੀਆ ਜ਼ਮੀਨਾਂ ਸੰਬੰਧੀ ਤੇ ਹੋਰ ਮਸਲਿਆ ਦੇ ਹੱਲ ਕਰਵਾਉਣ ਲਈ ਇਲਾਕੇ ਦੇ ਨੰਬਰਦਾਰਾਂ ਦੀ ਮੀਟਿੰਗ ਹੋਈ। ਨੰਬਰਦਾਰਾ ਐਸੋਸ਼ੀਏਸ਼ਨ ਆਫ਼  ਪੰਜਾਬ ਦੇ ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਪਹੁੰਚੇ ਨੰਬਰਦਾਰਾਂ ਨੇ ਕਈ ਵਿਸ਼ਿਆਂ ਤੇ ਵਿਚਾਰ ਚਰਚਾ ਕੀਤੀ ਹੈ। ਇਸ ਸੰਬੰਧੀ ਗੱਲ ਕਰਦਿਆਂ ਰਾਜ ਕੁਮਾਰ ਨੇ ਦੱਸਿਆ ਕਿ ਬਲਾਕ ਮਾਜਰੀ ਵਿੱਚ ਜ਼ਮੀਨਾਂ ਸੰਬੰਧੀ ਜਿਨ੍ਹਾਂ ਵਿੱਚ ਜ਼ਮੀਨਾਂ ਦੀਾਆਂ ਰਜਿਸਟਰੀਆ, ਇੰਤਕਾਲ, ਗਿਰਦੌਰੀਆ, ਜਮਾਂਬੰਦੀਆਂ ਤੇ ਲਾਲ ਲਕੀਰ ਦੀਆ ਰਜਿਸਟਰੀਆਂ ਨਾ ਹੋਣ ਸਮੇਤ ਜੱਦੀ ਪੁਸ਼ਤੀ ਨੰਬਰਦਾਰੀ ਦੀ ਪੁਰਾਣੀ ਮੰਗ ਨੂੰ ਲਾਗੂ ਕਰਵਾਉਣ ਲਈ ਸਰਕਾਰ ਤੱਕ ਪਹੁੰਚ ਕਰਨ ਦੀ ਗੱਲ ਬਾਰੇ ਵੀ  ਚਰਚਾ ਕੀਤੀ ਗਈ ਹੈ।
ਇਸ ਮੌਕੇ ਹਾਜ਼ਰ ਨੰਬਰਦਾਰਾਂ ਨੇ ਨਾਇਬ ਤਹਿਸੀਲਦਾਰ ਮਾਜਰੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਤਹਿਸੀਲਦਾਰ ਦਫ਼ਤਰ ਨਹੀਂ ਸਨ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਜਮੀਨਾਂ ਸੰਬੰਧੀ ਕਈ ਮੁਸ਼ਕਲਾਂ  ਲੋਕਾਂ ਨੂੰ ਆਉਂਦੀਆਂ ਹਨ, ਉਹ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਰਾਜ ਕੁਮਾਰ ਸਿਆਲਬਾ ਤੋਂ ਇਲਾਵਾ ਬਲਦੀਪ ਸਿੰਘ ਬੜੌਦੀ, ਸਤਪਾਲ ਨਾਡਾ, ਜਗਦੀਸ਼ ਸਿੰਘ ਸਲੇਮਪੁਰ ਕਲਾਂ, ਅਮਨਦੀਪ ਸਿੰਘ ਤੋਗਾਂ, ਸੇਵਕ ਸਿੰਘ ਕਰੌਰਾਂ, ਦਰਸ਼ਨ ਸਿੰਘ ਮਾਜਰੀ, ਅਵਤਾਰ ਸਿੰਘ ਮਾਜਰਾ, ਗੁਰਮੁਖ ਸਿੰਘ ਭੂਪਨਗਰ, ਸੋਹਣ ਸਿੰਘ ਕੁੱਬਾਹੇੜੀ, ਜੁਝਾਰ ਸਿੰਘ ਮੁੱਲਾਂਪੁਰ, ਬਿਕਰਮ ਸਿੰਘ ਤਿਊੜ, ਵਿਕਾਸ ਰਾਠੌਰ ਮਾਜਰੀ, ਸੰਦੀਪ ਸਿੰਘ  ਖਿਜ਼ਰਾਬਾਦ,ਕੁਲਦੀਪ ਸਿੰਘ ਖਿਜਰਾਬਾਦ, ਗਰਜਾ ਸਿੰਘ ਗੁੜਾ ਕਸੌਲੀ, ਅੰਗਰੇਜ਼ ਸਿੰਘ ਨਾਡਾ, ਹਰਮਨਦੀਪ ਸਿੰਘ ਪੜੌਲ ਅਤੇ ਰਾਮਪਾਲ ਖਿਜ਼ਰਾਬਾਦ ਹਾਜ਼ਰ ਸਨ।

Leave a Reply

Your email address will not be published. Required fields are marked *