ਨੰਬਰਦਾਰਾਂ ਨੇ ਕੀਤੀ ਨਵੇਂ ਤਹਿਸੀਲਦਾਰ ਨਾਲ ਮੁਲਾਕਾਤ
ਚੰਡੀਗੜ੍ਹ 10 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਦੇ ਬਲਾਕ ਮਾਜਰੀ ਦੇ ਨੰਬਰਦਾਰਾਂ ਨੇ ਮਾਜਰੀ ਵਿਖੇ ਆਏ ਨਵੇ ਤਹਿਸੀਲਦਾਰ ਨਾਲ ਮੁਲਾਕਾਤ ਕੀਤੀ ਹੈ। ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਦੀ ਅਗਵਾਈ ‘ਚ ਇਲਾਕੇ ਦੇ ਨੰਬਰਦਾਰਾਂ ਦੀ ਮਹੀਨਾਵਾਰ ਮੀਟਿੰਗ ਹੋਈ ਤੇ ਉਪਰੰਤ ਨਵੇਂ ਆਏ ਨਾਇਬ ਤਹਿਸੀਲਦਾਰ ਰਘਵੀਰ ਸਿੰਘ ਨੂੰ ਵੀ ਨੰਬਰਦਾਰ ਮਿਲੇ। ਨੰਬਰਦਾਰਾਂ ਦੇ ਵਫਦ ਨੇ ਤਹਿਸੀਲ ‘ਚ ਜੁਆਇੰਨ ਕਰਨ ਤੇ ਰਘਵੀਰ ਸਿੰਘ ਦਾ ਸਵਾਗਤ ਵੀ ਕੀਤਾ ਹੈ।
ਨੰਬਰਦਾਰਾਂ ਨੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਤਹਿਸੀਲਦਾਰ ਨੂੰ ਜਾਣੂ ਕਰਵਾਇਆ। ਚੰਗੇ ਮਾਹੌਲ ਵਿੱਚ ਹੋਈ ਗੱਲਬਾਤ ਵਿੱਚ ਤਹਿਸੀਲਦਾਰ ਵੱਲੋਂ ਨੰਬਰਦਾਰਾਂ ਨੂੰ ਬਣਦਾ ਮਾਣ ਸਨਮਾਨ ਅਤੇ ਕਿਸੇ ਵੀ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਾ ਭਰੋਸਾ ਦਿੱਤਾ ਹੈ। ਨੰਬਰਦਾਰ ਰਾਜਕੁਮਾਰ ਸਿਆਲਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਮੀਨਾਂ ਦੇ ਮਾਮਲਿਆ ਵਿਚ ਨੰਬਰਦਾਰਾਂ ਤੇ ਤਹਿਸੀਲ ਦਫ਼ਤਰ ਦੇ ਅਧਿਕਾਰੀਆਂ/ ਮੁਲਾਜ਼ਮਾਂ ਵਿਚ ਅਕਸਰ ਰਾਬਤਾ ਹੁੰਦਾ ਰਹਿੰਦਾ ਹੈ ਤੇ ਆਪਸ ਵਿਚ ਤਾਲਮੇਲ ਬਹੁਤ ਜ਼ਰੂਰੀ ਹੈ। ਤਹਿਸੀਲਦਾਰ ਵੱਲੋਂ ਵੀ ਨੰਬਰਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਤੁਹਾਡਾ ਬਣਦਾ ਮਾਣ-ਸਨਮਾਨ ਹੋਵੇਗਾ।
ਇਸ ਮੌਕੇ ਬਲਦੀਪ ਸਿੰਘ ਬੜੌਦੀ, ਦਰਸ਼ਨ ਸਿੰਘ ਮਾਜਰੀ, ਸਤਪਾਲ ਨਾਡਾ, ਅਵਤਾਰ ਸਿੰਘ ਮਾਜਰਾ, ਅਮਨਦੀਪ ਤੋਗਾਂ, ਗੁਰਮੁਖ ਸਿੰਘ ਭੂਪਨਗਰ, ਬਖਸ਼ੀਸ ਸਿੰਘ ਕਾਦੀ ਮਾਜਰਾ, ਗੁਰਦੀਪ ਸਿੰਘ ਹੁਸ਼ਿਆਰਪੁਰ, ਭਲਿੰਦਰ ਸਿੰਘ ਹੁਸ਼ਿਆਰਪੁਰ, ਸੁਖਦੇਵ ਸਿੰਘ ਮਾਣਕਪੁਰ, ਅਮਰੀਕ ਸਿੰਘ ਤਕੀਪੁਰ, ਹਰਜਿੰਦਰ ਕੌਰ ਮੀਆਪੁਰ ਚੰਗਰ, ਸੋਹਣ ਸਿੰਘ ਕੁੱਬਾਹੇੜੀ, ਜੁਝਾਰ ਸਿੰਘ ਮੁੱਲਾਪੁਰ ਗਰੀਬਦਾਸ, ਅੰਗਰੇਜ ਸਿੰਘ ਨਾਡਾ, ਬਲਵਿੰਦਰ ਸਿੰਘ ਘੰਡੋਲੀ ਆਦਿ ਨੰਬਰਦਾਰ ਹਾਜ਼ਰ ਸਨ।

