Breaking
www.sursaanjh.com > ਚੰਡੀਗੜ੍ਹ/ਹਰਿਆਣਾ > ਨੰਬਰਦਾਰ ਜਸਪਾਲ ਸਿੰਘ ਢਕੋਰਾਂ ਖੁਰਦ ਦਾ ਦੇਹਾਂਤ

ਨੰਬਰਦਾਰ ਜਸਪਾਲ ਸਿੰਘ ਢਕੋਰਾਂ ਖੁਰਦ ਦਾ ਦੇਹਾਂਤ

ਚੰਡੀਗੜ੍ਹ 11 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੰਬਰਦਾਰ ਤੇ ਸਮਾਜ ਸੇਵੀ ਜਸਪਾਲ ਸਿੰਘ ਚਕੌਰਾਂ ਖੁਰਦ ਸਵਾਰਗ ਸਿਧਾਰ ਗਏ। ਉਹ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਸਨ। ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਮੌਕੇ ਪਰਿਵਾਰ, ਰਿਸ਼ਤੇਦਾਰਾਂ ਤੇ ਵੱਡੀ ਗਿਣਤੀ ਇਲਾਕੇ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਰਣਧੀਰ ਸਿੰਘ ਧੀਰਾ (ਗਿਲਕੋ ਗਰੁੱਪ), ਜਗਤਾਰ ਸਿੰਘ ਸਿੱਧੂ, ਰਣਬੀਰ ਸਿੰਘ ਬਾਬਾ, ਜੀਤ ਸਿੰਘ ਸਰਪੰਚ ਫਾਟਵਾਂ, ਜਗਦੀਸ਼ ਸਿੰਘ ਦੀਸ਼ਾ, ਬਲਾਕ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ, ਸਰਬਜੀਤ ਸਿੰਘ ਕਾਦੀਮਾਜਰਾ, ਦਿਲਬਰ ਸਿੰਘ, ਮੇਜਰ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਮੁੰਧੋਂ, ਨਰਿੰਦਰ ਸਿੰਘ ਸੰਮਤੀ ਮੈਂਬਰ, ਰੋਮੀ  ਢਕੋਰਾਂ, ਨੰਬਰਦਾਰ ਅਮਰੀਕ ਸਿੰਘ ਤੱਕੀਪੁਰ, ਤੇਜਿੰਦਰ ਸਿੰਘ ਨੰਬਰਦਾਰ ਫਾਟਵਾਂ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕੰਸਾਲਾ, ਐਡਵੋਕੇਟ ਗੁਰਤੇਜ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *