www.sursaanjh.com > ਚੰਡੀਗੜ੍ਹ/ਹਰਿਆਣਾ > ਨੰਬਰਦਾਰ ਯੂਨੀਅਨ ਬਲਾਕ ਮਾਜਰੀ ਦੀ ਅਹਿਮ ਮੀਟਿੰਗ ਹੋਈ 

ਨੰਬਰਦਾਰ ਯੂਨੀਅਨ ਬਲਾਕ ਮਾਜਰੀ ਦੀ ਅਹਿਮ ਮੀਟਿੰਗ ਹੋਈ 

ਚੰਡੀਗੜ੍ਹ 10 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊੁਰੋ):
ਅੱਜ ਸਬ ਤਹਿਸੀਲ ਬਲਾਕ ਮਾਜਰੀ ਜ਼ਿਲ੍ਹਾ ਮੋਹਾਲੀ ਵਿਖੇ ਨੰਬਰਦਾਰਾਂ ਐਸੋਸੀਏਸ਼ਨ ਆਫ ਪੰਜਾਬ ਬਲਾਕ ਮਾਜਰੀ ਦੇ ਨੰਬਰਦਾਰਾਂ ਦੀ ਇਕ ਅਹਿਮ ਮੀਟਿੰਗ  ਹੋਈ, ਜਿਸ ਵਿੱਚ ਸਰਕਾਰ ਵੱਲੋਂ ਜੋ ਆਨ ਲਾਈਨ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਸ ਤਹਿਤ ਸੁਵਿਧਾ ਕੇਂਦਰ ਬਲਾਕ ਮਾਜਰੀ ਵਿਚ ਇਹ ਟ੍ਰੇਨਿੰਗ ਦਿੱਤੀ ਜਾਣੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਨੰਬਰਦਾਰ ਰਾਜ ਕੁਮਾਰ ਸਿਆਲਬਾ ਨੇ ਦੱਸਿਆ ਕਿ ਇਸ ਵਿਚ ਨੰਬਰਦਾਰਾਂ ਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆ ਰਹੀਆਂ ਹਨ, ਜਿਵੇਂ ਕਿ ਬਹੁਤ ਸਾਰੇ ਨੰਬਰਦਾਰਾਂ ਕੋਲ ਸਮਾਰਟਫੋਨ ਹੀ ਨਹੀਂ ਹੈ ਅਤੇ ਜ਼ਿਆਦਾ ਪੜ੍ਹੇ ਲਿਖੇ ਵੀ ਨਹੀ ਹਨ ਸਮੇਤ ਇੱਕ ਪਿੰਡ ਵਿੱਚ ਕਈ ਕਈ ਨੰਬਰਦਾਰ ਮੌਜੂਦ ਹਨ। ਉਹ ਸਰਟੀਫਿਕੇਟ ਤਸਦੀਕ ਕਰਨ ਲਈ ਕਿਸ ਨੰਬਰਦਾਰ ਨੂੰ ਆਨ ਲਾਈਨ ਭੇਜਿਆ ਜਾਣਾ ਹੈ, ਇਹ ਕਿਵੇਂ ਕਲੀਅਰ ਕੀਤਾ ਜਾਵੇ। ਨੰਬਰਦਾਰਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ  ਹੈ। ਇਹਨਾਂ ਕਿਹਾ ਕਿ ਅਧਿਕਾਰੀਆਂ ਦੁਆਰਾ ਨੰਬਰਦਾਰਾ ਨਾਲ਼ ਮੀਟਿੰਗਾਂ ਵੀ ਕੀਤੀਆਂ ਜਾਣ ਤਾਂ ਕਿ ਸਾਰੀ ਜਾਣਕਾਰੀ ਮਿਲ ਸਕੇ ਤੇ ਸਮਝ ਆ ਸਕੇ, ਜੋ ਸਰਕਾਰ ਵੱਲੋਂ ਆਨਲਾਈਨ ਸਿਸਟਮ ਕੀਤਾ ਗਿਆ ਹੈ ਉਸ ਸਬੰਧੀ ਨੰਬਰਦਾਰਾਂ ਨੂੰ ਲੈਪਟਾਪ ਜਾਂ ਕੰਮਪਿਊਟਰ ਮੁੱਹਈਆ ਕਰਵਾਏ ਜਾਣ ਤਾਂ ਕਿ ਨੰਬਰਦਾਰ ਆਪਣਾ ਕੰਮ ਜਲਦੀ ਅਤੇ ਤਸੱਲੀ ਬਖਸ਼ ਕਰ ਸਕਣ।
ਇਸ ਮਕਸਦ ਨੂੰ ਮੁੱਖ ਰੱਖਦਿਆਂ ਹੋਇਆਂ ਲੈਪਟਾਪ ਅਤੇ ਪ੍ਰਿੰਟਰ ਦਿੱਤੇ ਜਾਣ। ਇੰਨ੍ਹਾ ਕਿਹਾ ਕਿ ਸਰਕਾਰ ਨੂੰ ਬਣਾਉਣ ਲਈ ਨੰਬਰਦਾਰਾਂ ਦਾ ਅਹਿਮ ਰੋਲ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਨੰਬਰਦਾਰਾਂ ਦਾ ਮਾਣ ਭੱਤਾ ਵਧਾ ਕੇ 5000 ਰੁਪਏ ਕੀਤਾ ਜਾਵੇ।ਇਸ ਮੌਕੇ ਰਾਜ ਕੁਮਾਰ ਸਿਆਲਬਾ ਤੋਂ ਇਲਾਵਾ ਪਰਦੀਪ ਸਿੰਘ, ਦਰਸ਼ਨ ਸਿੰਘ ਮਾਜਰੀ,  ਬਲਦੀਪ ਸਿੰਘ ਬੜੌਦੀ,  ਅੰਗਰੇਜ ਸਿੰਘ ਨਾਡਾ,  ਹਰਜਿੰਦਰ ਕੌਰ ਮੀਆਂਪੁਰ ਚੰਗਰ,  ਸਤਪਾਲ ਨਾਡਾ, ਨੰਬਰਦਾਰ ਅਮਨਦੀਪ ਸਿੰਘ ਤੋਗਾਂ,  ਕੁਲਦੀਪ ਸਿੰਘ ਖ਼ਿਜ਼ਰਾਬਾਦ,  ਜੀਤ ਕੌਰ ਕਰੌਰਾ,  ਅਵਤਾਰ ਸਿੰਘ ਮਾਜਰਾ,  ਪਰਮਜੀਤ ਸਿੰਘ ਖਿਜ਼ਰਾਬਾਦ,  ਬਲਵੰਤ ਸਿੰਘ ਮੁੰਧੋ,  ਬਹਾਦਰ ਸਿੰਘ ਮੀਆਂਪੁਰ,  ਨਛੱਤਰ ਸਿੰਘ ਕੁੱਬਾਹੇੜੀ,  ਜਸਵੀਰ ਸਿੰਘ ਸਲੇਮਪੁਰ,  ਗੁਰਮੁੱਖ ਸਿੰਘ ਭੂਪਨਗਰ,  ਬੰਤ ਸਿੰਘ ਸਿਉਂਕ,  ਜੈਕਰਾਮ ਜੈਅੰਤੀ ਮਾਜਰੀ,  ਸੁਖਦੇਵ ਕੁਮਾਰ  ਮਾਣਕਪੁਰ ਸ਼ਰੀਫ਼,  ਗਰਜਾ ਰਾਮ ਗੁੜਾ ਅਤੇ ਕ੍ਰਿਸ਼ਨ ਕੁਮਾਰ ਮਿਰਜ਼ਾਪੁਰ  ਨੰਬਰਦਾਰ ਹਾਜ਼ਰ ਸਨ।

Leave a Reply

Your email address will not be published. Required fields are marked *