Breaking
www.sursaanjh.com > ਅੰਤਰਰਾਸ਼ਟਰੀ > ਪਰਮਜੀਤ ਮਾਨ ਦੀ ਕਹਾਣੀ ‘ਕੰਬਦਾ ਹੱਥ’ ਉੱਪਰ ਹੋਈ ਗੰਭੀਰ ਵਿਚਾਰ ਚਰਚਾ – ਡਾ. ਲਾਭ ਸਿੰਘ ਖੀਵਾ

ਪਰਮਜੀਤ ਮਾਨ ਦੀ ਕਹਾਣੀ ‘ਕੰਬਦਾ ਹੱਥ’ ਉੱਪਰ ਹੋਈ ਗੰਭੀਰ ਵਿਚਾਰ ਚਰਚਾ – ਡਾ. ਲਾਭ ਸਿੰਘ ਖੀਵਾ

ਕਹਾਣੀ ਸੰਗਤ ਨਾਮ ਦੇ ਮੰਚ ਦਾ ਕੀਤਾ ਗਿਆ ਗਠਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਫਰਵਰੀ:
ਚੰਡੀਗੜ੍ਹ ਅਤੇ ਆਸ-ਪਾਸ ਦੇ ਕੁਝ ਕਹਾਣੀਕਾਰ ਸਾਥੀਆਂ ਨੇ ਮਿਲ ਕੇ ਕਹਾਣੀ ਸੰਗਤ ਨਾਮ ਦਾ ਨਵਾਂ ਮੰਚ ਤਿਆਰ ਕੀਤਾ ਗਿਆ ਹੈ।ਕਹਾਣੀ ਸੰਗਤ ਨਾਮ ਦੇ ਇਸ ਮੰਚ ਦੇ ਮੈਂਬਰਾਂ ਦੀ ਪਲੇਠੀ ਮੀਟਿੰਗ ਲਾਜਪਤ ਰਾਏ ਭਵਨ, ਸੈਕਟਰ 15 ਬੀ, ਚੰਡੀਗੜ੍ਹ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਯਤਿੰਦਰ ਕੌਰ ਮਾਹਲ ਨੇ ਕੀਤੀ। ਡਾ. ਲਾਭ ਸਿੰਘ ਖੀਵਾ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕਰਦਿਆਂ ਅੱਗੇ ਕਹਾਣੀ ਸੰਗਤ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕਹਾਣੀ ਸੰਗਤ ਦੀ ਪਲੇਠੀ ਇਕੱਤਰਤਾ ਵਿੱਚ ਪਰਮਜੀਤ ਮਾਨ ਦੀ ਕਹਾਣੀ ‘ਕੰਬਦਾ ਹੱਥ’ ਉੱਪਰ ਵਿਚਾਰ ਚਰਚਾ ਹੋਈ, ਜਿਸ ਵਿੱਚ ਹਾਜ਼ਰ ਮੈਂਬਰਾਂ ਨੇ ਆਪਣੇ ਆਪਣੇ ਨਜ਼ਰੀਏ ਤੋਂ ਖੁੱਲ੍ਹ ਕੇ ਰਾਇ ਦਿੱਤੀ।
ਕਹਾਣੀ ਸੰਗਤ ਦੀ ਚੇਅਰਪਰਸਨ ਦੀਪਤੀ ਬਬੂਟਾ ਨੇ ਆਪਣੇ ਵਿਚਾਰ ਜ਼ਾਹਰ ਕਰਦਿਆਂ ਦੱਸਿਆ ਕਿ ਹਰ ਮੀਟਿੰਗ ਵਿੱਚ ਕਿਸੇ ਨਵੀਂ ਕਹਾਣੀ ਉੱਪਰ ਚਰਚਾ ਹੋਇਆ ਕਰੇਗੀ। ਕੇਨੈਡਾ ਤੋਂ ਆਈ ਕਹਾਣੀਕਾਰਾ ਗੁਰਮੀਤ ਪਨਾਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਹਾਣੀ ਸੰਗਤ ਨਾਲ ਜੁੜ ਕੇ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਉਹਨਾਂ ਉਮੀਦ ਜ਼ਾਹਰ ਕੀਤੀ ਕਿ ਅੱਜ ਦੀ ਤਰ੍ਹਾਂ ਹੀ ਅੱਗੇ ਵੀ ਇੱਥੇ ਕਹਾਣੀ ਉੱਪਰ ਨਿੱਠ ਕੇ ਚਰਚਾ ਹੋਇਆ ਕਰੇਗੀ। ਹੋਰਨਾਂ ਤੋਂ ਇਲਾਵਾ ਕਹਾਣੀਕਾਰ ਗੁਰਮੀਤ ਸਿੰਗਲ, ਸਿੰਮੀਪ੍ਰੀਤ ਕੌਰ, ਸਰੂਪ ਸਿਆਲਵੀ, ਗੁਰਮੀਤ ਮਹੌਣ, ਇੰਦਰਜੀਤ ਪ੍ਰੇਮੀ, ਸੁਰਜੀਤ ਸੁਮਨ, ਹਰਪ੍ਰੀਤ ਸਿੰਘ ਚੰਨੂੰ, ਸਤਨਾਮ ਸਿੰਘ ਸੋ਼ਕਰ ਅਤੇ ਸੱਚਪ੍ਰੀਤ ਕੋਰ ਨੇ ਵੀ ਕਹਾਣੀ ਚਰਚਾ ਵਿੱਚ ਹਿੱਸਾ ਲਿਆ ਤੇ ਆਪਣੇ  ਵਿਚਾਰ ਸਾਂਝੇ ਕਰਦਿਆਂ ਨਵੇਂ ਮੰਚ ਕਹਾਣੀ ਸੰਗਤ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

Leave a Reply

Your email address will not be published. Required fields are marked *