Breaking
www.sursaanjh.com > ਚੰਡੀਗੜ੍ਹ/ਹਰਿਆਣਾ > ਪਰਸਨਲ ਸਟਾਫ ਐਸੋਸੀਏਸ਼ਨ ਨੇ ਪ੍ਰਬੰਧਕੀ ਸਕੱਤਰ ਨਾਲ ਕੀਤੀ ਸਵਾਗਤੀ ਮੁਲਾਕਾਤ – ਮਲਕੀਅਤ ਸਿੰਘ ਔਜਲਾ

ਪਰਸਨਲ ਸਟਾਫ ਐਸੋਸੀਏਸ਼ਨ ਨੇ ਪ੍ਰਬੰਧਕੀ ਸਕੱਤਰ ਨਾਲ ਕੀਤੀ ਸਵਾਗਤੀ ਮੁਲਾਕਾਤ – ਮਲਕੀਅਤ ਸਿੰਘ ਔਜਲਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਾਰਚ:
ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਅੱਜ ਸ਼੍ਰੀ ਕਮਲ ਕਿਸ਼ੋਰ ਯਾਦਵ, ਆਈ.ਏ.ਐਸ., ਪ੍ਰਬੰਧਕੀ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਨੂੰ ਨਵਾਂ ਅਹੁਦਾ ਸੰਭਾਲਣ ਉਪਰੰਤ ਮਿਲ ਕੇ ਵਧਾਈ ਦਿੱਤੀ।  ਇਸ ਮੌਕੇ ਐਸੋਸੀਏਸ਼ਨ ਵੱਲੋਂ ਸ਼੍ਰੀ ਯਾਦਵ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਐਸੋਸੀਏਸ਼ਨ ਦੇ ਵਫਦ ਨੇ ਸ਼੍ਰੀ ਯਾਦਵ ਨੂੰ ਭਰੋਸਾ ਦਿਵਾਇਆ ਕਿ ਸਕੱਤਰੇਤ ਦਾ ਨਿੱਜੀ ਅਮਲਾ ਹਮੇਸ਼ਾ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਉਂਦਾ ਆਇਆ ਹੈ ਅਤੇ ਭਵਿੱਖ ਵਿੱਚ ਵੀ ਉਹਨਾਂ ਦੇ ਕਾਡਰ ਵੱਲੋਂ ਆਪਣੀਆਂ ਸੇਵਾਵਾਂ ਇਸੇ ਤਰਾਂ ਨਿਭਾਈਆਂ ਜਾਣਗੀਆਂ। ਉਹਨਾਂ ਸਕੱਤਰ ਆਮ ਰਾਜ ਪ੍ਰਬੰਧ ਵਿਭਾਗ ਨੂੰ ਹਰ ਪੱਖੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਨਾਲ਼ ਹੀ ਕਾਡਰ ਦੀਆਂ ਜਾਇਜ਼ ਮੰਗਾਂ ਵੱਲ ਗੌਰ ਫਰਮਾਉਣ ਦੀ ਬੇਨਤੀ ਵੀ ਕੀਤੀ।  ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਨਿੱਜੀ ਸਕੱਤਰ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਪ੍ਰਬੰਧਕੀ ਸਕੱਤਰ, ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਉਹਨਾਂ ਦੀ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਨਿੱਜੀ ਅਮਲੇ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜੇਕਰ ਫਿਰ ਵੀ ਕਿਸੇ ਨੂੰ ਕੋਈ ਮੁਸ਼ਕਲ ਹੋਵੇ ਤਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਉਸ ਨੂੰ ਹੱਲ ਕੀਤਾ ਜਾ ਸਕੇ।
ਉਹਨਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਆ। ਇਸ ਮੌਕੇ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੁਦੇਸ਼ ਕੁਮਾਰੀ ਨਿੱਜੀ ਸਕੱਤਰ, ਵਿੱਤ ਸਕੱਤਰ ਜਸਬੀਰ ਕੌਰ ਸਕੱਤਰ/ਮੰਤਰੀ, ਸਕੱਤਰ ਜਨਰਲ ਬਲਕਾਰ ਸਿੰਘ ਚਾਹਲ ਨਿੱਜੀ ਸਕੱਤਰ, ਸਲਾਹਕਾਰ ਕਰਤਾਰ ਸਿੰਘ ਛੀਨਾ ਨਿੱਜੀ ਸਕੱਤਰ ਅਤੇ ਹੋਰ ਕਾਰਜਕਾਰੀ ਮੈਂਬਰਾਂ ਵਿੱਚੋਂ ਜਸਵਿੰਦਰ ਕੌਰ ਸਕੱਤਰ/ ਮੰਤਰੀ, ਸ਼ਾਮ ਲਾਲ ਨਿੱਜੀ ਸਕੱਤਰ, ਬਲਜੀਤ ਕੌਰ ਸੀਨੀਅਰ ਸਕੇਲ ਸਟੈਨੋਗ੍ਰਾਫਰ ਅਤੇ ਕੁਲਵਿੰਦਰ ਕੌਰ ਸੀਨੀਅਰ ਸਕੇਲ ਸਟੈਨੋਗ੍ਰਾਫਰ ਆਦਿ ਸ਼ਾਮਿਲ ਸਨ।
ਕੈਪਸ਼ਨ: ਸ਼੍ਰੀ ਕੇ.ਕੇ. ਯਾਦਵ, ਆਈ.ਏ.ਐਸ. ਨੂੰ ਗੁਲਦਾਸਤਾ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਔਜਲਾ, ਉਪ ਪ੍ਰਧਾਨ ਸ਼ੁਦੇਸ਼ ਕੁਮਾਰੀ, ਵਿੱਤ ਸਕੱਤਰ ਜਸਬੀਰ ਕੌਰ, ਜਸਵਿੰਦਰ ਕੌਰ, ਬਲਕਾਰ ਸਿੰਘ ਚਾਹਲ, ਸ਼ਾਮ ਲਾਲ, ਕਰਤਾਰ ਸਿੰਘ ਛੀਨਾ, ਬਲਜੀਤ ਕੌਰ ਅਤੇ ਕੁਲਵਿੰਦਰ ਕੌਰ।

Leave a Reply

Your email address will not be published. Required fields are marked *