www.sursaanjh.com > ਅੰਤਰਰਾਸ਼ਟਰੀ > ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ ਅਤੇ ਤੀਜਾ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ – ਰਾਜਵਿੰਦਰ ਸਿੰਘ ਗੱਡੂ 

ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ ਅਤੇ ਤੀਜਾ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ – ਰਾਜਵਿੰਦਰ ਸਿੰਘ ਗੱਡੂ 

ਚੰਡੀਗੜ੍ਹ (ਬਲਜਿੰਦਰ ਕੌਰ ਸ਼ੇਰਗਿੱਲ), 5 ਜਨਵਰੀ:
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਤੀਜਾ ਰਾਜ ਪੱਧਰੀ ਕਵੀ ਦਰਬਾਰ, ਪਲੇਠੀ ਕਿਤਾਬ ‘ਤੇਰੀ ਰਹਿਮਤ’ ਲੋਕ ਅਰਪਣ ਤੇ ਸਨਮਾਨ ਸਮਾਰੋਹ, ਕਿਰਨ ਬੇਦੀ ਅਵਾਰਡ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਹਰਭਜਨ ਸਿੰਘ ਭਗਰੱਥ, ਪ੍ਰਧਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ (ਰਜਿ.) ਤਰਨਤਾਰਨ, ਵਿਸ਼ੇਸ਼ ਮਹਿਮਾਨ ਵਜੋਂ ਬਾਬੂ ਰਾਮ ਦੀਵਾਨਾ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਅਤੇ ਹਰਦੀਪ ਕੌਰ ਵਿਰਕ ਬਿਊਰੋ ਚੀਫ਼ ਚੜ੍ਹਦੀ ਕਲਾ ਟਾਈਮਜ਼ ਵਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦਾ ਆਗਾਜ਼  ਬਾਬਕਵਾਲਾ ਵਲੋਂ ਸ਼ਬਦ ਨਾਲ ਕੀਤਾ ਗਿਆ। ਇਸ ਮੌਕੇ ਰਾਜਵਿੰਦਰ ਸਿੰਘ ਗੱਡੂ, ਪ੍ਰਧਾਨ ਅੰਤਰ-ਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ, ਬਲਜਿੰਦਰ ਕੌਰ ਸ਼ੇਰਗਿੱਲ ਜਨਰਲ ਸਕੱਤਰ, ਰਾਜਿੰਦਰ ਸਿੰਘ ਧੀਮਾਨ, ਸੀਨੀਅਰ ਮੀਤ ਪ੍ਰਧਾਨ, ਡਾ. ਰਜਿੰਦਰ ਰੇਨੂੰ, ਮੀਤ ਪ੍ਰਧਾਨ ਵਲੋਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਪੁਸਤਕ ਬਾਰੇ ਵਿਚਾਰ ਚਰਚਾ ਅਤੇ ਮੰਚ ਸੰਚਾਲਨ ਰਾਜਿੰਦਰ ਸਿੰਘ ਧੀਮਾਨ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਹਰਦੀਪ ਕੌਰ ਵਿਰਕ ਅਤੇ ਹਰਪ੍ਰੀਤ ਕੌਰ ਨੂੰ ਕਿਰਨ ਬੇਦੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸੰਗਰੂਰ, ਫਗਵਾੜਾ, ਪਠਾਨਕੋਟ, ਤਰਨਤਾਰਨ, ਲੁਧਿਆਣਾ, ਧੂਰੀ, ਮੌਲੀ ਬੈਦਵਾਣ ਮੋਹਾਲੀ, ਖਰੜ, ਗੁਰਦਾਸਪੁਰ, ਜਲੰਧਰ, ਦਿੱਲੀ ਤੋਂ ਪਹੁੰਚੇ ਕਵੀਆਂ, ਕਵਿੱਤਰੀਆਂ ਵਲੋਂ ਪੁਸਤਕ ਵਿਚ ਛਪੀਆਂ ਕਵਿਤਾਵਾਂ ਸੁਣਾਈਆਂ ਗਈਆਂ। ਇਸ ਮੌਕੇ ਸੁਖਦੇਵ ਸਿੰਘ ਗੰਡਵਾ, ਡਾ. ਜੇ ਐਸ ਟਿੱਕਾ, ਸਮਿੱਤਰ ਸਿੰਘ ਦੋਸਤ, ਕਮਲਜੀਤ ਢਿੱਲੋਂ, ਕੇਵਲਜੀਤ ਸਿੰਘ ਕੰਵਲ, ਸਰਬਜੀਤ ਬਾਛਲ, ਪ੍ਰਤਾਪ ਸਿੰਘ ਪਾਰਸ ਗੁਰਦਾਸਪੁਰੀ, ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਸਿੰਘ ਫਿੱਡਿਆਵਾਲਾ, ਬਨਾਰਸੀ ਦਾਸ,  ਬਹਾਦਰ ਸਿੰਘ ਗੋਸਲ, ਲਾਭ ਸਿੰਘ ਲਹਿਲੀ, ਬਾਬੂ ਰਾਮ ਦੀਵਾਨਾ, ਮਾਸਟਰ ਜਗਜੀਤ ਸਿੰਘ ਕਾਉਣੀ, ਮੰਦਰ ਸਿੰਘ ਸਾਹਿਬਚੰਦੀਆਂ, ਖੁਸ਼ੀ ਰਾਮ ਨਿਮਾਣਾ, ਧਿਆਨ ਸਿੰਘ ਕਾਹਲੋ,  ਭੰਡਾਰੀ ਧੂਰੀ, ਮਮਤਾ ਅੱਤਰੀ, ਜਸਵੰਤ ਕੌਰ ਗਰੇਵਾਲ ਲੁਧਿਆਣਾ, ਹਰਭਜਨ ਸਿੰਘ ਭਗਰੱਥ, ਬਲਜਿੰਦਰ ਕੌਰ ਸ਼ੇਰਗਿੱਲ, ਰਾਜਿੰਦਰ ਸਿੰਘ ਧੀਮਾਨ, ਡਾ. ਰਜਿੰਦਰ ਰੇਨੂੰ , ਡਾ. ਜਗਦੀਪ ਕੌਰ ਅਹੂਜਾ, ਰੇਨੂੰ, ਰੇਖਾ, ਹਰਪ੍ਰੀਤ ਕੌਰ, ਬਾਬਾ ਬਲਬੀਰ ਸਿੰਘ, ਅਮਰਜੀਤ ਕੌਰ ਸਿੱਧੂ, ਪ੍ਰੀਤ ਨਰਿੰਦਰ ਕੌਰ ਲੌਂਗੀਆ, ਰਾਕੇਸ਼ ਸਚਦੇਵਾ, ਨਾਨਕ ਚੰਦ ਵਿਰਦੀ, ਅਵਤਾਰ ਸਿੰਘ ਗੋਇੰਦਵਾਲ, ਜਸਵੀਰ ਸਿੰਘ, ਓਂਕਾਰ ਸਿੰਘ, ਅਵਤਾਰ ਸਿੰਘ ਮਹਿਤਪੁਰੀ ਆਦਿ ਸਾਹਿਤਕਾਰਾਂ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾ, ਖੂਬ ਰੰਗ ਬੰਨ੍ਹਿਆ ਰੱਖਿਆ ਗਿਆ। ਸਮਾਗਮ ਦੌਰਾਨ ਗਗਨਦੀਪ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਪਬਲਿਸ਼ਰ ਚੰਡੀਗੜ੍ਹ, ਵਿੱਕੀ ਪਾਸੀ, ਐਡਵੋਕੇਟ ਨਰਿੰਦਰ ਸਿੰਘ ਆਦਿ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਪੁਸਤਕ ਵਿਚ ਸ਼ਾਮਿਲ ਸਾਹਿਤਕਾਰਾਂ ਨੂੰ ਦੋ ਪੁਸਤਕਾਂ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *