ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਯੂਟਿਊਬ ‘ਤੇ ਰਲੀਜ਼ ਹੋਇਆ ਗਾਇਕ ਗੁਰਪਾਲ ਲੁਬਾਣਾ ਦਾ ਗੀਤ ”ਫੁੱਲਾਂ ਵਾਂਗੂੰ”
ਸ੍ਰੀ ਚਮਕੌਰ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 19 ਨਵੰਬਰ:


ਫੁੱਲਾਂ ਦੀ ਤਾਸੀਰ ਵਰਗਾ ਬੇਟ ਦੇ ਇਲਾਕੇ ਦਾ ਉੱਭਰਦਾ ਨੌਜਵਾਨ ਸੁਨੱਖਾ ਗਾਇਕ ਗੁਰਪਾਲ ਲੁਬਾਣਾ ”ਫੁੱਲਾਂ ਵਾਂਗੂੰ” ਗੀਤ ਨਾਲ਼ ਸਰੋਤਿਆਂ ਸਨਮੁੱਖ ਹੋਇਆ ਹੈ। ਬੇਸ਼ੱਕ ਉਹ ਗੀਤ-ਸੰਗੀਤ ਦੀ ਦੁਨੀਆਂ ਲਈ ਹਾਲੇ ਬਿਲਕੁਲ ਨਵਾਂ ਹਸਤਾਖਰ ਹੈ, ਪਰੰਤੂ ਉਸ ਨੇ ”ਫੁੱਲਾਂ ਵਾਂਗੂੰ” ਗੀਤ ਰਾਹੀਂ ਨੌਜਵਾਨ ਦਿਲਾਂ ਵਿੱਚ ਪਿਆਰ-ਮੁਹੱਬਤ ਦੇ ਅਹਿਸਾਸ ਨੂੰ ਕੋਮਲ ਕਲੀਆਂ-ਫੁੱਲਾਂ ਨਾਲ਼ ਮੇਲ਼ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੈਰ ਧਰਿਆ ਹੈ, ਜੋ ਸ਼ੁੱਭ ਸ਼ਗਨ ਹੈ।
”ਫੁੱਲਾਂ ਵਾਂਗੂੰ” ਗੀਤ ਦੇ ਬੋਲ ਗੀਤਕਾਰ ਪ੍ਰਗਟ ਸਮਰਾਓ ਨੇ ਲਿਖੇ ਹਨ। ਸੰਗੀਤ ਮੈਪਲ ਦਾ ਹੈ, ਜਦਕਿ ਇਸ ਗੀਤ ਦੇ ਕੰਪੋਜ਼ਰ ਸੰਗੀਤ ਦੀ ਦੁਨੀਆਂ ਦੇ ਮੰਨੇ-ਪ੍ਰਮੰਨੇ ਤੇ ਚਰਚਿਤ ਹਸਤਾਖਰ ਬਲਦੇਵ ਕਾਕੜੀ ਹਨ। ਯੂਟਿਊਬ ‘ਤੇ ਇਹ ਗੀਤ ਅੱਜ ਹੀ ਰਲੀਜ਼ ਹੋਇਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਨੌਜਵਾਨ ਗਾਇਕ ਗੁਰਪਾਲ ਲੁਬਾਣਾ ਆਪਣੇ ਪਹਿਲੇ ਗੀਤ ”ਪਹਿਲੀ ਤੱਕਣੀ” ਰਾਹੀਂ ਸਰੋਤਿਆਂ ਕੋਲ਼ ਪਹਿਲਾਂ ਹੀ ਆਪਣੀ ਭਰਵੀਂ ਹਾਜ਼ਰੀ ਲਗਵਾ ਚੁੱਕਾ ਹੈ। ਇਹ ਗੀਤ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

