Breaking
www.sursaanjh.com > ਅੰਤਰਰਾਸ਼ਟਰੀ > ਪਹਿਲੀ ‘ਬਸੰਤ ਦੀ ਬੈਠਕ’ ਹੋਵੇਗੀ ਮਿਤੀ 31 ਜਨਵਰੀ, 2026 ਨੂੰ – ਇੰਦਰਜੀਤ ਸਿੰਘ ਜਾਵਾ

ਪਹਿਲੀ ‘ਬਸੰਤ ਦੀ ਬੈਠਕ’ ਹੋਵੇਗੀ ਮਿਤੀ 31 ਜਨਵਰੀ, 2026 ਨੂੰ – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜਨਵਰੀ:
ਪੰਜਾਬੀ ਸਾਹਿਤ ਸਭਾ (ਰਜਿ.), ਮੁਹਾਲੀ ਵੱਲੋਂ ਨਿਵੇਕਲਾ ਉੱਦਮ ਕਰਦਿਆਂ ਪਹਿਲੀ ‘ਬਸੰਤ ਦੀ ਬੈਠਕ’, ਮਿਤੀ 31 ਜਨਵਰੀ, 2026, ਦਿਨ ਸ਼ਨਿੱਚਰਵਾਰ ਨੂੰ ਸਵੇਰੇ 10.30 ਵਜੇ ਤੋਂ 2.30 ਵਜੇ ਤੱਕ ਸੈਕਟਰ -69, ਪਾਰਕ (ਨਿਗਮ ਲਾਇਬ੍ਰੇਰੀ ਸਾਹਮਣੇ) ਕਰਵਾਈ ਜਾ ਰਹੀ ਹੈ।
ਸਭਾ ਦੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਜਾਵਾ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਬਸੰਤ ਰੁੱਤ ਨੂੰ ਜੀ ਆਇਆਂ ਆਖਣ ਹਿੱਤ ਸਾਹਿਤਕ ਪ੍ਰੋਗਰਾਮ, ਕਿਤਾਬ ਰਿਲੀਜ਼ ਤੇ ਕਵੀ ਦਰਬਾਰ ਹੋਵੇਗਾ। ਉਪਰੰਤ ਜਲੇਬੀਆਂ, ਪਕੌੜਿਆਂ ਨਾਲ ਨਵੀਂ ਰੁੱਤ ਦੇ ਆਗਮਨ ਦਾ ਉਤਸਵ ਵੀ ਮਨਾਇਆ ਜਾਵੇਗਾ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

Leave a Reply

Your email address will not be published. Required fields are marked *