ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਕਿਸਾਨ
ਚੰਡੀਗੜ੍ਹ 24 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਫਤਿਹ ਪੁਰ ਟੱਪਰੀਆਂ ਵਿਖੇ ਪਾਣੀ ਨੂੰ ਬਚਾਉਣ ਲਈ ਸਵਰਾਜ ਮਹਿੰਦਰਾ ਕੰਪਨੀ ਸਿਆਲਬਾ – ਮਾਜਰੀ ਦੇ ਸਹਿਜੋਗ ਨਾਲ ਕੈਂਪ ਲਗਾਇਆ ਗਿਆ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਹੈ। ਮਹਿਰਾਂ ਨੇ ਪਾਣੀ ਨੂੰ ਬਚਾਉਣ ਦੇ ਨੁਕਤੇ ਸਾਂਝੇ ਕੀਤੇ। ਹੋਰ ਫ਼ਸਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਕਿਸਾਨ ਥੋੜ੍ਹੀ ਮਿਹਨਤ ਕਰਕੇ ਬਨਸਪਤੀ ਵਾਲੀਆਂ ਫਸਲਾਂ ਪੈਦਾ ਕਰਕੇ ਜਿਥੇ ਵਧੀਆ ਮੁਨਾਫਾ ਕਮਾ ਸਕਦਾ ਹੈ, ਉਥੇ ਹੀ ਪਾਣੀ ਦੀ ਬੱਚਤ ਕਰਨ ਵਿਚ ਵੱਡਾ ਯੋਗਦਾਨ ਪਾ ਸਕਦਾ ਹੈ |
ਮਹਿਰਾਂ ਨੇ ਘੱਟ ਰਹੇ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਲਈ ਵੱਖ ਵੱਖ ਤਕਨੀਕਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਮੌਕੇ ਸਰਪੰਚ ਜਗਤਾਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਉਪਰਾਲੇ ਕਰਨ ਦੀ ਬੇਨਤੀ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਮੁਖ ਸਿੰਘ ਪੰਚ, ਹਿੰਮਤ ਸਿੰਘ , ਰਣਜੀਤ ਸਿੰਘ, ਜੰਗ ਸਿੰਘ, ਮਨਜੀਤ ਸਿੰਘ ਪੰਚ, ਸਿਮਰਨ, ਹੰਸ ਰਾਜ, ਰੋਬਿਨ ਸਵਰਾਜ ਆਦਿ ਹਾਜ਼ਰ ਸਨ।

