www.sursaanjh.com > ਅੰਤਰਰਾਸ਼ਟਰੀ > ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ/ ਗੁਰਭਜਨ ਗਿੱਲ

ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ/ ਗੁਰਭਜਨ ਗਿੱਲ

ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ/ ਗੁਰਭਜਨ ਗਿੱਲ
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਸਾਡਾ ਪਿਆਰਾ ਸ਼ਾਇਰ ਮਿੱਤਰ ਹਰਵਿੰਦਰ ਸਿੰਘ ਚੰਡੀਗੜ੍ਹ, ਇੰਗਲੈਂਡ ਦੇ ਸ਼ਹਿਰ ਸਾਊਥਾਲ ਜਾ ਰਿਹੈ। ਅਦਬੀ ਮੇਲੇ ਵਿੱਚ ਸ਼ਾਮਿਲ ਹੋਣ ਲਈ। ਮੁਬਾਰਕ ! ਪ੍ਰਬੰਧਕਾਂ ਤੇ ਭਾਗ ਲੈਣ ਵਾਲਿਆਂ ਨੂੰ।
ਹਰਵਿੰਦਰ ਸਿੰਘ ਚੰਡੀਗੜ੍ਹ ਮੇਰਾ ਪਿਆਰਾ ਨਿੱਕਾ ਵੀਰ ਹੈ। ਉਸ ਨੇ ਆਪਣੇ ਨੇਕ ਵਿਹਾਰ ਨਾਲ ਸਨੇਹ ਲੈਣ ਦੀ ਜਾਚ ਸਿੱਖ ਲਈ ਹੈ। ਪਹਿਲੀ ਫੇਰੀ ਹੈ ਵਲਾਇਤ ਦੀ ਸ਼ਾਇਦ। ਦੋਸਤੋ ! ਮਿਲੋਗੇ ਤਾਂ ਮੇਰੀ ਗੱਲ ਤਸਦੀਕ ਕਰੋਗੇ। ਉਸ ਦਾ ਜਨਮ 13 ਸਤੰਬਰ 1963 ਨੂੰ ਪਟਿਆਲਾ ਜਿਲ੍ਹਾ ਦੇ ਪਿੰਡ ਹਡਾਣਾ ਵਿਖੇ ਪਿਤਾ ਚਾਨਣ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਵਾਲਿਦ ਸ੍ਰ. ਚਾਨਣ ਸਿੰਘ 1947 ਦੀ ਵੰਡ ਦੌਰਾਨ ਪਾਕਿਸਤਾਨ ਦੇ ਲਾਇਲਪੁਰ ਦੇ ਬਾਰ ਦੇ ਇਲਾਕੇ ਵਿੱਚੋਂ ਹਿਜ਼ਰਤ ਕਰਕੇ ਪਟਿਆਲਾ ਜਿਲ੍ਹੇ ਦੇ ਘੱਗਰ ਕਿਨਾਰੇ ਪੈਂਦੇ ਇਲਾਕੇ ਵਿੱਚ ਆ ਕੇ ਆਬਾਦ ਹੋਏ ਸਨ।
ਉਹਨਾਂ ਨੇ ਅਰਥਸ਼ਾਸ਼ਤਰ ਵਿੱਚ ਐਮ ਏ, ਪੰਜਾਬੀ ਯੁਨੀਵਰਸਟੀ ਪਟਿਆਲਾ ਤੋਂ ਕੀਤੀ ਅਤੇ ਇਸ ਉਪਰੰਤ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸੂਬਾ ਸਰਕਾਰ ਦੇ ਫਾਈਨਾਂਸ ਅਤੇ ਪਲਾਨਿੰਗ ਵਿਭਾਗ ਵਿੱਚ ਇੱਕ ਗਜ਼ਟਿਡ ਅਧਿਕਾਰੀ ਵਜੋਂ ਤਾਇਨਾਤ ਹੋ ਗਏ ਅਤੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਤਰੱਕੀ ਪ੍ਰਾਪਤ ਕੀਤੀ। ਪੰਜਾਬ ਦੇ ਦੁੱਖ਼ ਦਰਦ ਦੀ ਗਹਿਰੀ ਤਾਰ ਇਸ ਕਿਤਾਬ ਵਿੱਚ ਨਿਰੰਤਰ ਵੱਜਦੀ ਹੈ। ਉਹ ਪੰਜਾਬ ਦੀ ਰੂਹ ਦੀ ਆਵਾਜ਼ ਨੂੰ ਵੀ ਸੁਣਦਾ ਹੈ ਤੇ ਪੰਜਾਬ ਨੂੰ ਆਪਣੀ ਰੂਹ ਦੀ ਆਵਾਜ਼ ਵੀ ਸੁਣਾਉਂਦਾ ਹੈ। ਉਹ ਪੰਜਾਬ ਦੇ ਦੁੱਖਾਂ ਦਾ ਦਰਮਾਨ ਸੋਚਦਾ ਹੈ।
ਉਸ ਦੀ ਇੱਕ ਲੰਮੀ ਕਵਿਤਾ ਦੀਆਂ ਇਹ ਸਤਰਾਂ ਬਹੁਤ ਮਹਾਤਵਪੂਰਨ ਹਨ : ‘ਅਸੀਂ ਸਰਬੱਤ ਦੇ ਭਲੇ ਵਾਲਾ ਨਾਨਕਸਤਾਨ ਬਣਾਵਾਂਗੇ। ਅਸੀਂ ਹਿੰਦ ਨੂੰ ਖ਼ਾਲਸ ਬਣਾਵਾਂਗੇ।‘ – ਸੁਰਜੀਤ ਪਾਤਰ – ਹਰਵਿੰਦਰ ਕੋਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ। ਮੂਲ ਮਨੋਰਥ ਨਿਰਭਉ ਅਤੇ ਨਿਰਵੈਰ ਸਮਾਜ ਦੀ ਸਥਾਪਨਾ ਹੈ, ਜਿਸ ਵਿੱਚ ਲੋਹੇ ਦੇ ਹਥਿਆਰ ਤਰਲ ਰੂਪ ਧਾਰ ਕੇ ਔਜ਼ਾਰ ਬਣ ਜਾਣ ਦੀ ਕਾਮਨਾ ਹੈ। ਉਸ ਦੀ ਸੱਜਰੀ ਕਿਤਾਬ ਪਾਣੀ ਦਾ ਜਿਸਮ ਪੜ੍ਹ ਕੇ ਮਹਿਸੂਸ ਕਰ ਸਕਦੇ ਹੋ ਉਸ ਦੇ ਫ਼ਿਕਰ। ਸ਼ੁਭ ਕਾਮਨਾਵਾਂ।

Leave a Reply

Your email address will not be published. Required fields are marked *