ਪਿੰਡ ਭੜੌਜੀਆਂ ਦਾ ਨੌਜਵਾਨ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਲਾਪਤਾ
ਚੰਡੀਗੜ੍ਹ 8 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਨਿਊ ਚੰਡੀਗੜ੍ਹ ਦੇ ਪਿੰਡ ਭੜੌਜੀਆਂ ਦਾ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਘਰੋਂ ਗਾਇਬ ਹੈ। ਇਸ ਸੰਬੰਧੀ ਪਰਿਵਾਰ ਨੇ ਮੁੱਲਾਂਪੁਰ ਗਰੀਬਦਾਸ ਦੇ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਹੈ।
ਮਿਲ਼ੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਅਵਤਾਰ ਸਿੰਘ (32) ਪੁੱਤਰ ਬਲਦੇਵ ਸਿੰਘ ਜੋ ਕੰਮਕਾਰ ਦੇ ਕਾਰਨ ਪਰੇਸ਼ਾਨ ਰਹਿੰਦਾ ਹੈ, ਤੇ ਬਿਨ ਦੱਸਿਆ ਪਿਛਲੇ ਇਕ ਹਫਤਾ ਪਹਿਲਾਂ ਘਰੋਂ ਕਿੱਧਰੇ ਚਲਾ ਗਿਆ ਪਰ ਵਾਪਿਸ ਨਹੀਂ ਮੁੜਿਆ। ਉਹ ਆਪਣਾ ਮੋਬਾਇਲ ਵੀ ਘਰ ਹੀ ਛੱਡ ਗਿਆ ਹੈ। ਪਰਿਵਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਵਤਾਰ ਸਿੰਘ ਨੂੰ ਲੱਭਣ ਵਿੱਚ ਸਹਿਯੋਗ ਕੀਤਾ ਜਾਵੇ।

