www.sursaanjh.com > ਚੰਡੀਗੜ੍ਹ/ਹਰਿਆਣਾ > ਪੀਰ ਨਵਾਜਘਾਟ ਸਿਸਵਾਂ ਦਾ ਸਾਲਾਨਾ ਮੇਲਾ 22 ਜੂਨ ਨੂੰ

ਪੀਰ ਨਵਾਜਘਾਟ ਸਿਸਵਾਂ ਦਾ ਸਾਲਾਨਾ ਮੇਲਾ 22 ਜੂਨ ਨੂੰ

ਪੀਰ ਨਵਾਜਘਾਟ ਸਿਸਵਾਂ ਦਾ ਸਾਲਾਨਾ ਮੇਲਾ 22 ਜੂਨ ਨੂੰ
ਚੰਡੀਗੜ੍ਹ 19 ਜੂਨ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪੰਜਾਬ ਗੁਰੂਆਂ,ਪੀਰ-ਪੈਗੰਬਰਾਂ ਤੇ ਰਹਿਬਰਾਂ ਦੀ ਧਰਤੀ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਰਗਾਹਾਂ ਮੌਜੂਦ ਨੇ ਜਿਨ੍ਹਾਂ ਉੱਤੇ ਹਰੇਕ ਸਾਲ ਜੇਠ ਦੇ ਮਹੀਨੇ ਵਿਚ ਭਾਰੀ ਉਰਸ/ ਮੇਲੇ ਕਰਵਾਏ ਜਾਂਦੇ ਹਨ। ਬਲਾਕ ਮਾਜਰੀ ਦੇ ਪਿੰਡ ਸਿਸਵਾਂ ਸਥਿਤ ਬਾਬਾ ਰਹੀਮ ਸਾਹ ਜੀ ਨੌਗਜਾ ਪੀਰ ਸਿਸਵਾਂ ਦੇ 28ਵੇਂ ਉਰਸ ਮੁਬਾਰਕ ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਸਈਅਦ ਮੌਲਾਨਾ ਮੁੰਤਰਜੀਮ ਅਲੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇਹ ਉਰਸ ਮੁਬਾਰਕ ਕਾਫੀ ਸਮੇਂ ਤੋਂ ਕਰਵਾਇਆ ਜਾ ਰਿਹਾ ਹੈ।
ਗੱਲਬਾਤ ਕਰਦਿਆਂ ਬਾਬਾ ਰਹੀਮ ਸਾਹ ਜੀ ਨੌਗਜਾ ਪੀਰ ਦੇ ਗੱਦੀ ਨਸ਼ੀਨ ਸਈਅਦ ਮੌਲਾਨਾ ਮੁੰਤਰਜੀਮ ਅਲੀ ਨੇ ਦੱਸਿਆ ਕਿ ਇਸ ਦਰਗਾਹ ਦੇ ਇਸ 28ਵੇਂ ਉਰਸ ਮੁਬਾਰਕ ਵੇਲੇ ਇਸ ਸਥਾਨ ਤੇ 22 ਜੂਨ ਨੂੰ ਸਵੇਰੇ 11:00 ਵਜੇ ਗੱਦੀ ਨਸ਼ੀਨ ਸਈਅਦ ਮੌਲਾਨਾ ਮੁੰਤਰਜੀਮ ਅਲੀ ਅਤੇ ਪਹੁੰਚੇ ਹੋਏ ਮੁੱਖ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਦੁਪਹਿਰ 12:00 ਵਜੇ ਸਮੂਹ ਸੰਗਤਾਂ ਵਲੋਂ ਅਰਦਾਸ ਦੁਆ ਕੀਤੀ ਜਾਵੇਗੀ।
ਇਸ ਉਪਰੰਤ ਬਾਅਦ ਦੁਪਹਿਰ 4 ਵਜੇ ਕਵਾਲੀ ਮਹਿਫਲ ਦਾ ਅਗਾਜ਼ ਹੋਵੇਗਾ। ਇਸ ਕਵਾਲੀ ਮਹਿਫਲ ਵਿੱਚ ਮਸ਼ਹੂਰ ਪਲੇਅਬੈਕ ਸਿੰਗਰ ਮੁਹੰਮਦ ਸ਼ਾਹਰੁਖ਼ ਨਜੀਬਾਬਾਦੀ ਐਂਡ ਪਾਰਟੀ ਅਤੇ ਸਾਹਿਰ ਪ੍ਰਿੰਸ ਅਟਵਾਲ ਐਂਡ ਪਾਰਟੀ ਵੱਲੋਂ ਕਵਾਲੀ ਮਹਿਫਲ ਸਜਾਈ ਜਾਵੇਗੀ। ਗੱਦੀ ਨਸ਼ੀਨ ਨੇ ਦੱਸਿਆ ਗਿਆ ਕਿ ਇਸ ਸਥਾਨ ਤੇ ਦੇਸ਼-ਵਿਦੇਸ਼ ਤੋਂ ਇਲਾਵਾ ਭਾਰਤ ਦੇ ਕੋਨੇ-ਕੋਨੇ ਤੋਂ ਅਤੇ ਇਲਾਕੇ ਦੀਆਂ ਸੰਗਤਾਂ ਨਮਸਤਕ ਹੋਣ ਲਈ ਪਹੁੰਚਦੀਆਂ ਹਨ। ਦਰਗਾਹ ਤੇ ਇਹ ਉਰਸ ਮੁਬਾਰਕ ਸਲਾਨਾ ਮੇਲੇ ਵਾਂਗ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *