ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧ ਦੇ ਉੱਘੇ ਅਖਾੜਾ ਗਾਇਕ ਰੱਬੀ ਬੈਰੋਂਪੁਰੀ ਦੀ ਬਰਸੀ ਮੌਕੇ 6 ਜੂਨ ਦਿਨ ਮੰਗਲਵਾਰ ਨੂੰ ਪਿੰਡ ਬੈਰੋਂਪੁਰ ਭਾਗੋਮਾਜਰਾ ਵਿਖੇ ਯਾਦਗਾਰੀ ਸਮਾਗਮ ਦਾ ਹੋਵੇਗਾ ਆਯੋਜਨ
ਪੰਜਾਬ ਦੇ ਸਾਬਕਾ ਆਈਏਐਸ ਅਫਸਰ ਕਾਹਨ ਸਿੰਘ ਪੰਨੂੰ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਫਕੀਰ ਮੌਲੀ ਵਾਲਾ ਕਰਨਗੇ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 04 ਜੂਨ:


ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧ ਦੇ ਉਘੇ ਅਖਾੜਾ ਗਾਇਕ ਰੱਬੀ ਬੈਰੋਂਪੁਰੀ ਦੀ ਬਰਸੀ ਮੌਕੇ 6 ਜੂਨ ਦਿਨ ਮੰਗਲਵਾਰ ਨੂੰ ਪਿੰਡ ਬੈਰੋਂਪੁਰ ਭਾਗੋਮਾਜਰਾ ਵਿਖੇ ਸਰਕਾਰੀ ਸਕੂਲ ਦੇ ਪਿੱਛੇ ਅੰਬਾਂ ਵਾਲੇ ਬਾਗ਼ ਵਿਚ ਇਕ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਆਈਏਐਸ ਅਫਸਰ ਕਾਹਨ ਸਿੰਘ ਪੰਨੂੰ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਫਕੀਰ ਮੌਲੀ ਵਾਲਾ ਕਰਨਗੇ। ਇਹ ਪ੍ਰੋਗਰਾਮ ਸਵੇਰੇ ਸਹੀ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 1 ਵਜੇ ਤੱਕ ਹੋਵੇਗਾ।
ਪੁਆਧ ਇਲਾਕਾ ਅਤੇ ਪੁਆਧੀ ਅਖਾੜਿਆਂ ਬਾਰੇ ਬਾਰੇ M.Phil ਕਰਨ ਵਾਲੀ ਫ਼ਿਲਮੀ ਅਦਾਕਾਰਾ ਅਤੇ ਗਾਇਕਾ ਮੋਹਣੀ ਤੂਰ ਇਸ ਮੌਕੇ ਰੱਬੀ ਦੇ ਜੀਵਨ ਅਤੇ ਰਚਨਾ ਬਾਰੇ ਚਾਨਣਾ ਪਾਉਣਗੇ। ਡਾਕਟਰ ਗੁਰਮੀਤ ਸਿੰਘ ਬੈਦਵਾਣ, ਡਾਕਟਰ ਕਰਮਜੀਤ ਸਿੰਘ ਚਿੱਲਾ, ਮਨਦੀਪ ਕੌਰ ਟਿਵਾਣਾ, ਹਰਦੀਪ ਸਿੰਘ ਬਠਲਾਣਾ, ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਣ, ਸੁੰਮੀ ਟੱਪਰੀਆਂ ਵਾਲਾ ਅਤੇ ਹੋਰ ਵਿਦਵਾਨ ਰੱਬੀ ਬੈਰੋਂਪੁਰੀ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਰੱਬੀ ਦੇ ਸ਼ਗਿਰਦ ਇੰਦਰਜੀਤ ਸਿੰਘ, ਗੁਰਿੰਦਰ ਗੈਰੀ, ਅਵਤਾਰ ਸਿੰਘ, ਲਖਵੀਰ ਸਿੰਘ ਲੱਖੀ, ਸਾਈਂ ਸਕੇਤੜੀ, ਅਨਹਦ ਸਿੰਘ ਤੂਰ, ਪਰਮਜੀਤ ਕੌਰ ਪੰਮੀ, ਜਸਪਾਲ ਜੱਸੀ, ਮੰਨਤ ਬਾਜਵਾ ਅਤੇ ਹੋਰ ਕਲਾਕਾਰ ਗਾਇਕੀ ਦਾ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਪੁਆਧੀ ਮੰਚ ਅਤੇ ਰੱਬੀ ਬੈਰੋਂਪੁਰੀ ਦੇ ਪਰਿਵਾਰ ਵੱਲੋਂ ਪ੍ਰਿੰਸੀਪਲ ਲਵਲੀ ਪੰਨੂੰ, ਡਾਕਟਰ ਚਰਨਜੀਤ ਕੌਰ, ਸੁੰਮੀ ਟੱਪਰੀਆਂ ਵਾਲਾ ਅਤੇ ਡਾ. ਨਵਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।

