www.sursaanjh.com > ਚੰਡੀਗੜ੍ਹ/ਹਰਿਆਣਾ > ਪੁਲਿਸ ਨੇ ਲਵਾਰਿਸ ਮੋਟਰ ਸਾਈਕਲ ਲਿਆ ਕਬਜ਼ੇ ਵਿਚ

ਪੁਲਿਸ ਨੇ ਲਵਾਰਿਸ ਮੋਟਰ ਸਾਈਕਲ ਲਿਆ ਕਬਜ਼ੇ ਵਿਚ

ਪੁਲਿਸ ਨੇ ਲਵਾਰਿਸ ਮੋਟਰ ਸਾਈਕਲ ਲਿਆ ਕਬਜ਼ੇ ਵਿਚ
ਚੰਡੀਗੜ੍ਹ 15 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਿਸਵਾਂ ਤੋਂ ਬੱਦੀ ਰੋਡ ਤੇ ਸਥਿਤ ਭੈਰੋ ਮੰਦਰ ਦੇ ਨੇੜੇ ਕੁਝ ਦਿਨਾਂ ਤੋਂ ਲਾਵਾਰਿਸ ਖੜ੍ਹਾ ਇੱਕ ਮੋਟਰਸਾਈਕਲ ਅੱਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਦੇ ਮੁਲਾਜ਼ਮਾਂ ਵੱਲੋਂ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਪਹੁੰਚਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ ਐੱਸ ਆਈ ਜਗੀਰ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ ਮੁੱਲਾਂਪੁਰ ਗਰੀਬਦਾਸ ਵੱਲੋਂ ਦੱਸਿਆ ਗਿਆ ਕਿ ਪਿੰਡ ਸਿਸਵਾਂ ਦੇ ਵਸਨੀਕ ਰਾਕੇਸ਼ ਕੁਮਾਰ ਵਿੱਕੀ ਨੇ ਉਨ੍ਹਾਂ ਨੂੰ ਸੁਚਿਤ ਕੀਤਾ ਸੀ ਕਿ ਪਿੰਡ ਸਿਸਵਾਂ ਭੈਰੋਂ ਮੰਦਰ ਦੇ ਥੋੜਾ ਅੱਗੇ ਜਾ ਕਹਿੰਦੇ ਮੋਟਰਸਾਈਕਲ ਨੰ PB 65 BH 1597 ਲਾਵਾਰਿਸ ਖੜ੍ਹਾ ਹੈ।ਜੋ ਕਿ ਮੋਟਰਸਾਈਕਲ ਬਿੱਲਕੁਲ ਠੀਕ ਹਾਲਤ ਵਿੱਚ ਜਾਪਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਸ ਪਾਸ ਤੋਂ ਕੁਝ ਨਹੀਂ ਪਤਾ ਲੱਗਾ ਤਾਂ ਇਸ ਮੋਟਰਸਾਈਕਲ ਨੂੰ ਚੱਕ ਕੇ ਆਟੋ ਵਿੱਚ ਲੱਦ ਕੇ ਨਾਲ ਹੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਪਹੁੰਚਦਾ ਕੀਤਾ ਗਿਆ ਤੇ ਇਸ ਸਬੰਧੀ ਐਸਐਚਓ ਸਾਹਬ ਨੂੰ ਫੋਨ ਤੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਵੀ ਜਿੱਦਾਂ ਕੋਈ ਇੱਥੇ ਐਕਸੀਡੈਂਟ ਹੋਇਆ ਹੁੰਦਾ, ਕਿਉਂਕਿ ਇੱਕ ਸਾਈਡ ਦਾ ਇੰਡੀਕੇਟਰ ਟੁੱਟਿਆ ਸੀ ਤੇ ਇਹਦੀ ਬੈਟਰੀ ਕੱਢੀ ਹੋਈ ਸੀ। ਇੱਕ ਸੱਜੇ ਪਾਸੇ ਦਾ ਰੇਸ ਵਾਲੇ ਪਾਸਿਓਂ ਮੁੱਠਾ ਸਟੀਰਿੰਗ ਦਾ ਕੁਝ ਹਿੱਸਾ ਟੁੱਟਿਆ ਸੀ। ਇੰਝ ਜਾਪਦਾ ਹੈ ਕਿ ਐਕਸੀਡੈਂਟ ਹੋਇਆ ਤੇ ਰਾਹਗੀਰਾਂ ਨੇ ਚਾਲਕ ਨੂੰ ਚੁੱਕ ਨੂੰ ਹਸਪਤਾਲ ਪਹੁੰਚਦਾ ਕਰਤਾ ਹੋਵੇਗਾ ਅਤੇ ਮੋਟਰਸਾਈਕਲ ਸਾਈਡ ਤੇ ਲਗਾ ਕੇ ਚਲੇ ਗਏ ਹਨ। ਪਰ ਇਸ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਮੋਟਰਸਾਈਕਲ ਮੋਟਰਸਾਈਕਲ ਨੰ PB 65 BH 1597 ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਖੜ੍ਹਾ ਕੀਤਾ ਗਿਆ ਹੈ। ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਸੰਪਰਕ ਕਰ ਸਕਦਾ ਹੈ।

Leave a Reply

Your email address will not be published. Required fields are marked *